ਬਜਰੰਗ ਤੇ ਵਨਿੇਸ਼ ਦਾ ਏਸ਼ਿਆਈ ਖੇਡਾਂ ’ਚ ਸਿੱਧਾ ਦਾਖਲਾ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੀ ਐਡਹਾਕ ਕਮੇਟੀ ਨੇ ਅੱਜ ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਜੇਤੂ ਵਨਿੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ’ਚ ਸਿੱਧੀ ਐਂਟਰੀ ਦੇ ਦਿੱਤੀ ਹੈ। ਹਾਲਾਂਕਿ ਇਹ ਫੈਸਲਾ ਮੁੱਖ ਕੋਚਾਂ ਦੀ ਸਹਿਮਤੀ ਤੋਂ ਬਨਿਾਂ ਲਿਆ ਗਿਆ ਹੈ। ਭਾਰਤੀ ਓਲੰਪਿਕ ਸੰਘ ਵੱਲੋਂ ਨਿਯੁਕਤ ਐਡਹਾਕ ਕਮੇਟੀ ਨੇ ਇੱਕ ਸਰਕੁਲਰ ਵਿੱਚ ਕਿਹਾ ਕਿ ਉਹ ਪਹਿਲਾਂ ਹੀ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਰਗਾਂ ਵਿੱਚ ਪਹਿਲਵਾਨਾਂ ਦੀ ਚੋਣ ਕਰ ਚੁੱਕੀ ਹੈ ਪਰ ਤਿੰਨੋਂ ਸਟਾਈਲਾਂ ਦੇ ਛੇ ਭਾਰ ਵਰਗਾਂ ਲਈ ਟਰਾਇਲ ਹੋਣਗੇ। ਐਡਹਾਕ ਕਮੇਟੀ ਨੇ ਸਰਕੁਲਰ ਵਿੱਚ ਬਜਰੰਗ ਅਤੇ ਵਨਿੇਸ਼ ਦਾ ਨਾਮ ਨਹੀਂ ਲਿਆ ਪਰ ਪੈਨਲ ਦੇ ਮੈਂਬਰ ਅਸ਼ੋਕ ਗਰਗ ਨੇ ਪੁਸ਼ਟੀ ਕੀਤੀ ਕਿ ਦੋਵਾਂ ਪਹਿਲਵਾਨਾਂ ਨੂੰ ਟਰਾਇਲ ਤੋਂ ਛੋਟ ਦਿੱਤੀ ਗਈ ਹੈ। ਐਡਹਾਕ ਕਮੇਟੀ ਨੇ ਏਸ਼ਿਆਈ ਖੇਡਾਂ ਲਈ ਟੀਮ ਦੀ ਚੋਣ ਕਰਨ ਵਾਸਤੇ ਹੋਣ ਵਾਲੇ ਟਰਾਇਲਾਂ ਤੋਂ ਚਾਰ ਦਨਿ ਪਹਿਲਾਂ ਇਹ ਫੈਸਲਾ ਲਿਆ ਹੈ। ਗ੍ਰੀਕੋ-ਰੋਮਨ ਅਤੇ ਮਹਿਲਾ ਫ੍ਰੀਸਟਾਈਲ ਟਰਾਇਲ 22 ਜੁਲਾਈ ਨੂੰ ਹੋਣਗੇ ਜਦਕਿ ਪੁਰਸ਼ਾਂ ਦੇ ਫ੍ਰੀਸਟਾਈਲ ਟਰਾਇਲ 23 ਜੁਲਾਈ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਕਰਵਾਏ ਜਾਣਗੇ। ਬਜਰੰਗ 65 ਕਿਲੋ ਵਰਗ ਵਿੱਚ ਚੁਣੌਤੀ ਪੇਸ਼ ਕਰਦਾ ਹੈ। ਉਹ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲੇ ਛੇ ਪਹਿਲਵਾਨਾਂ ’ਚੋਂ ਇੱਕ ਹੈ। ਉਹ ਇਸ ਵੇੇਲੇ ਕਿਰਗਿਜ਼ਤਾਨ ਵਿੱਚ ਸਿਖਲਾਈ ਲੈ ਰਿਹਾ ਹੈ। ਇਸੇ ਤਰ੍ਹਾਂ 53 ਕਿਲੋ ਵਰਗ ਵਿੱਚ ਚੁਣੌਤੀ ਪੇਸ਼ ਕਰਨ ਵਾਲੀ ਪਹਿਲਵਾਨ ਵਨਿੇਸ਼ ਹੰਗਰੀ ਵਿੱਚ ਸਿਖਲਾਈ ਲੈ ਰਹੀ ਹੈ। ਸੂਤਰਾਂ ਅਨੁਸਾਰ ਬਜਰੰਗ ਅਤੇ ਵਨਿੇਸ਼ ਨੂੰ ਛੋਟ ਦੇਣ ਦਾ ਕਦਮ ਕੁੱਝ ਪਹਿਲਵਾਨਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਅਦਾਲਤ ਜਾਣ ਦੀ ਚਿਤਾਵਨੀ ਦਿੱਤੀ ਹੈ। -ਪੀਟੀਆਈ