ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੇ ਪ੍ਰੋਗਰਾਮ ਕਾਰਨ ਹੋਟਲਾਂ ਵਿੱਚ ਰੌਣਕ ਘਟੀ

06:53 AM Jan 01, 2025 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਦਸੰਬਰ
ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਅੱਜ ਲੁਧਿਆਣਾ ਦੇ ਪੀਏਯੂ ਵਿੱਚ ਪ੍ਰੋਗਰਾਮ ਹੋਣ ਕਰਕੇ ਸ਼ਹਿਰ ਦੇ ਬਾਕੀ ਹੋਟਲਾਂ ਵਿੱਚ ਨਵੇਂ ਸਾਲ ਦੇ ਜ਼ਸਨਾਂ ਦੀਆਂ ਰੌਣਕਾਂ ਨਹੀਂ ਰਹੀਆਂ। ਹਰ ਸਾਲ 31 ਦਸੰਬਰ ਦੀ ਰਾਤ ਤੱਕ ਸ਼ਹਿਰ ਅਤੇ ਆਸ-ਪਾਸ ਦੇ ਹੋਟਲਾਂ ਵਿੱਚ ਪ੍ਰੋਗਰਾਮ ਚੱਲਦੇ ਰਹਿੰਦੇ ਸੀ। ਉਧਰ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਘੱਟ ਮੁੱਲ ਵਿੱਚ ਮਿਲਣ ਦੀ ਵੀ ਚਰਚਾ ਹੈ।
ਇਸ ਤੋਂ ਪਹਿਲਾਂ ਦਿਲਜੀਤ ਦੇ ਲੁਧਿਆਣਾ ਪ੍ਰੋਗਰਾਮ ਹੋਣ ਜਾਂ ਨਾ ਹੋਣ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਇਸ ਦਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦੇਹਾਂਤ ਸੀ ਜਿਸ ਕਰਕੇ ਸੱਤ ਦਿਨਾ ਕੌਮੀ ਸੋਗ ਮਨਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਕਈ ਹੋਟਲਾਂ ਨੇ ਵੀ ਇਸ ਵਾਰ ਨਵੇਂ ਸਾਲ ਦੇ ਜਸ਼ਨਾਂ ਬਾਰੇ ਸਮਾਗਮ ਨਾ ਕਰਵਾਏ। ਸ਼ਹਿਰ ਦੇ ਹੋਰ ਹੋਟਲਾਂ ਵਿੱਚ ਸਾਲ ਦੀ ਆਖਰੀ ਰਾਤ ਇੱਕਾ-ਦੁੱਕਾ ਹੀ ਵੱਡੇ ਪ੍ਰੋਗਰਾਮ ਦੇਖਣ ਨੂੰ ਮਿਲੇ। ਇਨ੍ਹਾਂ ਵਿੱਚੋਂ ਕਈ ਹੋਟਲਾਂ ਵਿੱਚ ਪ੍ਰੋਗਰਾਮ ਨਾ ਕਰਵਾਏ ਜਾਣ ਦਾ ਵੱਡਾ ਕਾਰਨ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਲੁਧਿਆਣਾ ਵਿੱਚ ਗਾਇਕ ਦਲਜੀਤ ਦੋਸਾਂਝ ਦਾ ਸ਼ੋਅ ਦੇਖਣ ਜਾਣਾ ਵੀ ਮੰਨਿਆ ਜਾ ਰਿਹਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਲਈ ਜਿਹੜੀ ਗੋਲਡ ਟਿਕਟ ਪਹਿਲਾਂ 9000 ਰੁਪਏ ਵਿੱਚ ਵਿਕ ਰਹੀ ਸੀ ਅੱਜ 6000 ਹਜ਼ਾਰ ਰੁਪਏ ਵਿੱਚ ਤੇ 5000 ਰੁਪਏ ਦੀ ਟਿਕਟ 2000 ਰੁਪਏ ਵਿੱਚ ਹੀ ਮਿਲੀ। ਟਿਕਟਾਂ ਦੇ ਰੇਟ ਘੱਟ ਹੋਣ ਪਿੱਛੇ ਮੁੱਖ ਕਾਰਨ ਪਹਿਲਾਂ ਬਲੈਕ ਵਿੱਚ ਵਿਕੀਆਂ ਟਿਕਟਾਂ ਨੂੰ ਅੱਗੋਂ ਖਰੀਦਣ ਵਾਲਿਆਂ ਦੀ ਕਮੀ ਹੋਣਾ ਮੰਨਿਆ ਜਾ ਰਿਹਾ ਹੈ ਪਰ ਕਈ ਵਰਗਾਂ ਵਿਚ ਦਿਲਜੀਤ ਦੇ ਸ਼ੋਅ ਲਈ ਖਾਸਾ ਉਤਸ਼ਾਹ ਦੇਖਣ ਲਈ ਮਿਲਿਆ।

Advertisement

Advertisement