For the best experience, open
https://m.punjabitribuneonline.com
on your mobile browser.
Advertisement

ਫਿਲਮ ‘ਜਿਗਰਾ’ ਦੇ ਗੀਤ ‘ਕੁੜੀ’ ਵਿੱਚ ਆਪਣੀ ਆਵਾਜ਼ ਦੇਵੇਗਾ ਦਿਲਜੀਤ

09:06 AM Sep 15, 2024 IST
ਫਿਲਮ ‘ਜਿਗਰਾ’ ਦੇ ਗੀਤ ‘ਕੁੜੀ’ ਵਿੱਚ ਆਪਣੀ ਆਵਾਜ਼ ਦੇਵੇਗਾ ਦਿਲਜੀਤ
Advertisement

ਮੁੰਬਈ: ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ‘ਜਿਗਰਾ’ ਦਾ ਗੀਤ ‘ਕੁੜੀ’ ਆਪ ਗਾਏਗਾ, ਜਿਸ ਵਿਚ ਅਦਾਕਾਰਾ ਵਜੋਂ ਆਲੀਆ ਭੱਟ ਕੰਮ ਕਰੇਗੀ। ਆਲੀਆ ਨੇ ਦਿਲਜੀਤ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਦਿਲਜੀਤ ਅਤੇ ਆਲੀਆ ਕੈਮਰੇ ਵੱਲ ਪਿੱਠ ਕਰ ਕੇ ਕੁਰਸੀ ’ਤੇ ਬੈਠੇ ਨਜ਼ਰ ਆ ਰਹੇ ਹਨ। ਦਿਲਜੀਤ ਜਿਸ ਕੁਰਸੀ ’ਤੇ ਬੈਠਾ ਹੈ, ਉਸ ’ਤੇ ‘ਸਿੰਗਜ਼ ਅਬਾਊਟ ਕੁੜੀ’ ਲਿਖਿਆ ਹੋਇਆ ਹੈ ਅਤੇ ਆਲੀਆ ਦੀ ਕੁਰਸੀ ’ਤੇ ‘ਦਿ ਸੈਅਡ ਕੁੜੀ’ ਲਿਖਿਆ ਹੋਇਆ ਹੈ। ਇਸ ਦੀ ਕੈਪਸ਼ਨ ਲਈ ਵਿਚ ਆਲੀਆ ਨੇ ਲਿਖਿਆ, ‘ਕੁਰਸੀਆਂ ਸਭ ਕੁਝ ਕਹਿੰਦੀਆਂ ਹਨ @ਦਿਲਜੀਤ ਦੋਸਾਂਝ।’ ਫਿਲਮ ‘ਜਿਗਰਾ’ ਦਾ ਟੀਜ਼ਰ 8 ਸਤੰਬਰ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਭੈਣ-ਭਰਾ ਦਾ ਪਿਆਰ ਦਿਖਾਇਆ ਗਿਆ ਹੈ। ਇਹ ਕਿਰਦਾਰ ਆਲੀਆ ਤੇ ਵੇਦਾਂਗ ਰੈਨਾ ਨੇ ਨਿਭਾਇਆ ਹੈ।
ਇਸ ਫਿਲਮ ਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਭੈਣ ਆਪਣੇ ਭਰਾ ਦੇ ਪਿਆਰ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Advertisement
Author Image

sukhwinder singh

View all posts

Advertisement