ਦਿਲਜੀਤ ਨੇ ਸ਼ੋਅ ਨੂੰ ਅੱਧ-ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕੀਤਾ
07:55 AM Oct 11, 2024 IST
Advertisement
ਮੁੰਬਈ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿਲ ਲੁਮਿਨਾਤੀ ਟੂਰ ਤਹਿਤ ਜਰਮਨੀ ਦੇ ਡੂਸੇਲਡੌਫ਼ ਵਿਚ ਆਪਣਾ ਸੰਗੀਤਕ ਸ਼ੋਅ ਕੀਤਾ। ਦਿਲਜੀਤ ਨੇ ਇਸ ਸ਼ੋਅ ਨੂੰ ਅੱਧ ਵਿਚਾਲਿਉਂ ਰੋਕਦਿਆਂ ਰਤਨ ਟਾਟਾ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਜ਼ਿੰਦਗੀ ਹੈ, ਇਹ ਉਹ ਜ਼ਿੰਦਗੀ ਹੈ, ਜਿਹੋ ਜਿਹੀ ਕਿਸੇ ਦੀ ਹੋਣੀ ਚਾਹੀਦੀ ਹੈ। ਦਿਲਜੀਤ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਦਿਲਜੀਤ ਦੋਸਾਂਝ ਆਪਣਾ ਪ੍ਰੋਗਰਾਮ ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ (ਦਿਲਜੀਤ) ਨੂੰ ਕਦੇ ਰਤਨ ਟਾਟਾ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਉਹ ਰਤਨ ਟਾਟਾ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਇੰਸਟਾਗ੍ਰਾਮ ਉਤੇ ਦਿਲਜੀਤ ਦੀ ਟੀਮ ਵੱਲੋਂ ਸ਼ੇਅਰ ਕੀਤੀ ਵੀਡੀਓ ਵਿਚ ਦਿਲਜੀਤ ਨੇ ਪੰਜਾਬੀ ਵਿਚ ਕਿਹਾ ਕਿ ਰਤਨ ਜੀ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ। -ਏਐੱਨਆਈ
Advertisement
Advertisement
Advertisement