ਦਿਲਜੀਤ ਨੇ ‘ਆਈਸ ਗਰਲ’ ਸਵੇਟੀ ਨਾਲ ਗਾਇਆ ਗੀਤ
08:39 AM Mar 23, 2024 IST
ਮੁੰਬਈ: ਪੰਜਾਬੀ ਰੈਪਰ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਖੁੱਤੀ’ ਸਾਹਮਣੇ ਆਇਆ ਹੈ ਜਿਸ ਵਿਚ ਉਸ ਨਾਲ ਅਮਰੀਕੀ ਰੈਪਰ ਸਵੇਟੀ ਨਜ਼ਰ ਆ ਰਹੀ ਹੈ। ਦਿਲਜੀਤ ਨੇ ਸੋਸ਼ਲ ਮੀਡੀਆ ’ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਅਮਰੀਕੀ ਰੈਪਰ ਹੁਣੇ ਹੀ ਪੰਜਾਬ ਆਈ ਹੈ।’ ਦਿਲਜੀਤ ਨੇ ਮਿਊਜ਼ਿਕ ਵੀਡੀਓ ਦੀ ਇੱਕ ਝਲਕ ਸਾਂਝੀ ਕੀਤੀ ਹੈ ਜਿਸ ਵਿੱਚ ਦੋਵਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਜਦਕਿ ਦਿਲਜੀਤ ਨੇ ਗੂੜ੍ਹੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸ ਵਿਚ ਸਵੇਟੀ ਅੰਗਰੇਜ਼ੀ ਵਿੱਚ ਰੈਪ ਕਰਦੀ ਦਿਖਾਈ ਦੇ ਰਹੀ ਹੈ ਜਦਕਿ ਦਿਲਜੀਤ ਪੰਜਾਬੀ ਵਿੱਚ ਗੀਤ ਗਾਉਂਦਾ ਦਿਖਾਈ ਦੇ ਰਿਹਾ ਹੈ। ਇਸ ਦੀ ਕੈਪਸ਼ਨ ਵਿਚ ਦਿਲਜੀਤ ਨੇ ਲਿਖਿਆ,‘ਆਈਸ ਗਰਲ ਨਾਲ ਗੀਤ ‘ਖੁੱਤੀ’ ਬਾਹਰ ਆ ਗਿਆ ਹੈ... ਸਵੇਟੀ, ਹੁਣੇ ਹੀ ਪੰਜਾਬ ਵਿਚ ਆਈ ਹੈ।’ ਜਾਣਕਾਰੀ ਅਨੁਸਾਰ ਦਿਲਜੀਤ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਫਿਲਮ ‘ਕਰਿਊ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ
Advertisement
Advertisement