ਕੋਲਕਾਤਾ ਦੇ ਰੰਗਾਂ ’ਚ ਰੰਗਿਆ ਦਿਲਜੀਤ ਦੋਸਾਂਝ
ਮੁੰਬਈ:
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਕੋਲਕਾਤਾ ਦੇ ਰੰਗਾਂ ਵਿੱਚ ਰੰਗਿਆ ਹੈ। ਉਸ ਨੇ ਕੋਲਕਾਤਾ ਟੂਰ ਸਬੰਧੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਸ ਨੂੰ ਕੋਲਕਾਤਾ ’ਚ ਘੁੰਮਦਿਆਂ, ਫੁੱਲ ਖ਼ਰੀਦਦਿਆਂ ਅਤੇ ਇੱਥੋਂ ਦੀ ਮਸ਼ਹੂਰ ਅੰਬੈਸਡਰ ਟੈਕਸੀ ਵਿੱਚ ਬੈਠਿਆਂ ਦੇਖਿਆ ਜਾ ਸਕਦਾ ਹੈ। ਦਿਲਜੀਤ ਨੇ ਫੋਟੋਆਂ ਦੀ ਕੈਪਸ਼ਨ ਵਿੱਚ ਲਿਖਿਆ, ‘ਕੋਲਕਾਤਾ 24।’ ਇਸ ਮੌਕੇ ਦਿਲਜੀਤ ਨੇ ਪ੍ਰਿੰਟਿੰਡ ਟੀ-ਸ਼ਰਟ ਤੇ ਕਾਰਗੋ ਪੈਂਟ ਪਾਈ ਹੋਈ ਹੈ। ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਹੈ। ਇਸ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਦਿਲਜੀਤ ਨੇ ਆਪਣੇ ਪੇਸ਼ਕਾਰੀ ਉਸ ਵੇਲੇ ਰੋਕ ਦਿੱਤੀ ਸੀ, ਜਦੋਂ ਉਸ ਨੇ ਹੋਟਲ ਦੀ ਬਾਲਕੋਨੀ ਤੋਂ ਪ੍ਰਸ਼ੰਸਕਾਂ ਨੂੰ ਸ਼ੋਅ ਦੇਖਦਿਆਂ ਵੇਖਿਆ ਸੀ। ਇੰਟਰਨੈੱਟ ’ਤੇ ਵਾਇਰਲ ਹੋਈ ਵੀਡੀਓ ’ਚ ਦਿਲਜੀਤ ਬਿਨਾਂ ਟਿਕਟ ਹੋਟਲ ਦੀ ਬਾਲਕੋਨੀ ਤੋਂ ਉਸ ਦਾ ਸ਼ੋਅ ਦੇਖ ਰਹੇ ਪ੍ਰਸ਼ੰਸਕਾਂ ਤੋਂ ਸਵਾਲ ਪੁੱਛਦਾ ਹੈ। ਫਿਰ ਉਸ ਨੇ ਆਪਣੀ ਟੀਮ ਨੂੰ ਸੰਗੀਤ ਵਜਾਉਣਾ ਬੰਦ ਕਰਨ ਲਈ ਆਖਿਆ ਤੇ ਸਾਹਮਣੇ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਯੇ ਜੋ ਹੋਟਲ ਕੀ ਬਾਲਕੋਨੀ ਮੇਂ ਬੈਠੇ ਹੈਂ, ਆਪ ਕਾ ਤੋ ਬਡਾ ਅੱਛਾ ਹੋ ਗਿਆ। ਯੇ ਹੋਟਲ ਵਾਲੇ ਗੇਮ ਕਰ ਗਏ।’ ਇਸ ਸਬੰਧੀ ਦਿਲਜੀਤ ਨੇੇ ਬਿਨਾਂ ਟਿਕਟ ਸ਼ੋਅ ਦੇਖਣ ਵਾਲਿਆਂ ਨਾਲ ਹਾਸਾ-ਠੱਠਾ ਕੀਤਾ। -ਆਈਏਐੱਨਐੱਸ