ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੋਸਾਂਝ ਨੇ ‘ਔਰਾ’ ਸਾਫ਼-ਸੁਥਰਾ ਰੱਖਣ ਦੇ ਸੁਝਾਅ ਦਿੱਤੇ

07:31 AM Jul 10, 2024 IST

ਮੁੰਬਈ:

Advertisement

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਔਰਾ ਸਾਫ-ਸੁਥਰਾ ਰੱਖਣ ਅਤੇ ਖੁਦ ਨੂੰ ਅਣਚਾਹੇ ਵਿਚਾਰਾਂ ਤੋਂ ਬਚਾਅ ਕੇ ਰੱਖਣ ਦੇ ਸੁਝਾਅ ਸਾਂਝੇ ਕੀਤੇੇ ਹਨ, ਜਿਨ੍ਹਾਂ ਵਿੱਚ ਉਸ ਨੇ ਪਹਾੜ ’ਤੇ ਸੈਰ ਕਰਨ ਅਤੇ ਆਪਣੀ ਫ਼ਿਲਮ ‘ਜੱਟ ਐਂਡ ਜੂਲੀਅਟ-3’ ਵੇਖਣ ਦਾ ਸੁਝਾਅ ਦਿੱਤਾ ਹੈ। ਇਸ ਸਬੰਧੀ ਦਿਲਜੀਤ ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪਹਾੜ ’ਤੇ ਚੜ੍ਹ ਰਿਹਾ ਹੈ, ਇੱਕ ਝਰਨੇ ਦੇ ਸਾਹਮਣੇ ਪੋਜ਼ ਦੇ ਰਿਹਾ ਹੈ ਅਤੇ ਨਦੀ ਵਿੱਚੋਂ ਪਾਣੀ ਪੀ ਰਿਹਾ ਹੈ। ਇਸ ਵੀਡੀਓ ਦਾ ਵਾਇਸ ਓਵਰ ਦਿਲਜੀਤ ਨੇ ਬੜੇ ਮਨੋਰੰਜਕ ਤਰੀਕੇ ਨਾਲ ਦਿੱਤਾ ਹੈ। ਇਸ ਵਿੱਚ ਦਿਲਜੀਤ ਕਹਿ ਰਿਹਾ ਹੈ, ‘‘ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਦੁਨੀਆਂ ’ਚ ਕੰਮ ਕਰਦੇ ਹੋਏ, ਲੋਕਾਂ ਨਾਲ ਮਿਲਦੇ ਹੋਏ ਅਤੇ ਨਾ ਚਾਹੁੰਦੇ ਹੋਏ ਵੀ ਕਈ ਵਿਚਾਰ ਅਸੀਂ ਆਪਣੇ ਅੰਦਰ ਹੀ ਰੱਖ ਲੈਂਦੇ ਹਾਂ, ਜੋ ਸ਼ਾਇਦ ਸਾਡੇ ਨਹੀਂ ਹੁੰਦੇ, ਜਿਨ੍ਹਾਂ ਦੇ ਸਾਡੀ ਜ਼ਿੰਦਗੀ ’ਚ ਕੋਈ ਮਾਅਨੇ ਨਹੀਂ ਹੁੰਦੇ ਤੇ ਬਾਅਦ ’ਚ ਉਹ ਸਾਨੂੰ ਪ੍ਰੇਸ਼ਾਨ ਕਰਦੇ ਹਨ।’’ ਦਿਲਜੀਤ ਨੇ ਸਲਾਹ ਦਿੱਤੀ ਕਿ ਜੇ ਕਿਸੇ ਨੂੰ ਅਜਿਹੇ ਅਣਚਾਹੇ ਵਿਚਾਰ ਪ੍ਰੇਸ਼ਾਨ ਕਰ ਰਹੇ ਹਨ ਤਾਂ ਉਸ ਨੂੰ ਪਹਾੜਾਂ ’ਤੇ ਘੁੰਮਣ ਜਾਣਾ ਚਾਹੀਦਾ ਹੈ। ਇਸ ਤਰੀਕੇ ਕੁਦਰਤ ਦੀ ਗੋਦ ’ਚ ਬੈਠ ਕੇ ਅਸੀਂ ਆਪਣੇ ਅੰਦਰ ਝਾਤੀ ਮਾਰ ਸਕਦੇ ਹਾਂ। ਅਦਾਕਾਰ ਨੇ ਸ਼ਾਂਤੀ ਨਾਲ ਖੁਸ਼ੀ ਦੇ ਛੋਟੇ ਛੋਟੇ ਪਲਾਂ ਨੂੰ ਯਾਦ ਕਰਨ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨ ਦੀ ਸਲਾਹ ਦਿੱਤੀ। ਮਜ਼ਾਹੀਆ ਲਹਿਜ਼ੇ ਵਿੱਚ ਦਿਲਜੀਤ ਨੇ ਅੱਗੇ ਕਿਹਾ, ‘‘ਮੈਟਾਵਰਸ (ਵਰਚੁਅਲ ਦੁਨੀਆ) ਦੇ ਚੱਕਰ ’ਚ ਕਿਤੇ ਉਹ ਨਾ ਰਹਿ ਜਾਵੇ, ਜਿਸ ਨੂੰ ਮਾਣਨ ਆਏ ਸੀ, ਚਿੰਤਾ ਨਾ ਕਰੋ ਜੇ ਪਹਾੜ ਦੂਰ ਹਨ ਤਾਂ ‘ਜੱਟ ਐਂਡ ਜੂਲੀਅਟ-3’ ਦੇਖ ਕੇ ਆਓ’ ਸਾਰੀ ਜ਼ਿੰਦਗੀ ਦਾ ਮਕਸਦ ਮਿਲ ਜਾਏਗਾ।’’ -ਆਈਏਐੱਨਐੱਸ

Advertisement
Advertisement