ਦਿਲਜੀਤ ਨੇ ਕਸ਼ਮੀਰ ਨੂੰ ਆਪਣੇ ਅੰਦਾਜ਼ ਵਿੱਚ ਕਿਹਾ ਅਲਵਿਦਾ
ਮੁੰਬਈ: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕਸ਼ਮੀਰ ਦੇ ਦੌਰੇ ਮਗਰੋਂ ਉੱਥੋਂ ਵਾਪਸੀ ’ਤੇ ਅਲਵਿਦਾ ਕਸ਼ਮੀਰ ਦੀ ਪੋਸਟ ਪਾਈ ਹੈ। ਇਸ ਪੋਸਟ ਵਿੱਚ ਦਿਲਜੀਤ ਨੇ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਅਲਵਿਦਾ ਕਸ਼ਮੀਰ ਲਿਖਿਆ ਹੈ। ਦਿਲਜੀਤ ਨੇ ਮੁਲਕ ਭਰ ਵਿੱਚ ‘ਦਿਲ ਲੂਮੀਨਾਤੀ’ ਨਾਂ ’ਤੇ ਟੂਰ ਲਾਇਆ ਹੈ। ਇਨ੍ਹਾਂ ਵਿੱਚੋਂ ਪਹਿਲੀ ਫਿਲਮ ਵਿੱਚ ‘ਉਡਤਾ ਪੰਜਾਬ’ ਦਾ ਅਦਾਕਾਰ ਦਿਲਜੀਤ ਛੋਟੀ ਬੱਚੀ ਨਾਲ ਬੈਠਾ ਦਿਖਾਈ ਦੇ ਰਿਹਾ ਹੈ। ਇਸ ਵਿੱਚ ਉਸ ਨੇ ਦੋਵੇਂ ਹੱਥ ਜੋੜੇ ਹੋਏ ਹਨ ਅਤੇ ਕੈਮਰੇ ਵੱਲ ਦੇਖ ਰਿਹਾ ਹੈ। ਅਗਲੀਆਂ ਫੋਟੋਆਂ ਵਿੱਚ ਉਹ ਉੱਥੇ ਗੁਰਦੁਆਰੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ। ਉੱਥੇ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕਰਦਾ ਹੈ। ਇਸ ਦੌਰਾਨ ਉਸ ਨੇ ਕਸ਼ਮੀਰੀ ਕਾਹਵੇ ਦਾ ਸਵਾਦ ਵੀ ਲਿਆ। ਇਨ੍ਹਾਂ ਫੋਟੋਆਂ ’ਤੇ ਦਿਲਜੀਤ ਨੂੰ ਚਾਹੁਣ ਵਾਲਿਆਂ ਨੇ ਵੱਡੀ ਗਿਣਤੀ ’ਚ ਪਿਆਰ ਭਰੇ ਕੁਮੈਂਟ ਕੀਤੇ ਹਨ। ਇਕ ਕੁਮੈਂਟ ਕੀਤਾ ਹੈ, ‘ਇੱਕ ਹੀ ਦਿਲ ਹੈ,,, ਕਿੰਨੀ ਵਾਰ ਜਿੱਤੋਗੇ ਫਿਰ ਆਇਓ ਕਸ਼ਮੀਰ।’ ਇਸ ਤੋਂ ਪਹਿਲਾਂ ਪਾਏ ਇੱਕ ਵੀਡੀਓ ਵਿੱਚ ਗਾਇਕ ਡੱਲ ਝੀਲ ’ਚ ਸ਼ਿਕਾਰੇ ਦਾ ਆਨੰਦ ਮਾਣਦਾ ਦਿਖਾਈ ਦਿੰਦਾ ਹੈ। ਇਸ ਵਿੱਚ ਉਸ ਦੇ ਪਿੱਛੇ ਬਰਫ ਨਾਲ ਲੱਦੀਆਂ ਪਹਾੜੀਆਂ ਦਿਖਾਈ ਦੇ ਰਹੀਆਂ ਹਨ। ਹਾਲ ਹੀ ਵਿੱਚ ਗਾਇਕ ਨੇ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਣੇ ਭਾਰਤ ਦੇ 12 ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ ਹਨ। -ਆਈਏਐੱਨਐੱਸ