ਖਸਤਾ ਘਰਾਂ ਦੀ ਮੁਰੰਮਤ ਕਰਵਾਈ ਜਾਵੇਗੀ: ਸੰਧਵਾਂ
08:06 AM Jan 02, 2025 IST
ਕੋਟਕਪੂਰਾ: ਇਥੇ ਖਸਤਾ ਹਾਲ ਘਰਾਂ ਦੀ ਮੁਰੰਮਤ ਸਰਕਾਰੀ ਖਰਚੇ ’ਤੇ ਕਰਵਾਈ ਜਾਵੇਗੀ ਅਤੇ ਲੋੜਵੰਦ ਪਰਿਵਾਰ ਆਪਣੀ ਅਰਜ਼ੀ ਨਗਰ ਕੌਂਸਲ ਦੇ ਦਫਤਰ ਵਿੱਚ ਦੇਣ ਸਕਦੇ ਹਨ। ਇਹ ਗੱਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਹੀਆਂ। ਉਨ੍ਹਾਂ ਮੁਹੱਲਾ ਹਰਨਾਮਪੁਰਾ ਵਿੱਚ ਬਾਰਿਸ਼ ਕਾਰਨ ਡਿੱਗੀ ਇੱਕ ਘਰ ਦੀ ਛੱਤ ਅਤੇ ਘਰ ਦਾ ਜਾਇਜ਼ਾ ਲੈਣ ਮਗਰੋਂ ਕਹੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਆਪਣੇ ਘਰਾਂ ਦੀਆਂ ਰਜਿਸਟਰੀਆਂ ਨਹੀਂ ਹਨ ਉਹ ਨਿੱਜੀ ਤੌਰ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement