ਦੀਆ ਮਿਰਜ਼ਾ ਨੇ ਆਪਣੇ ਪਤੀ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
ਮੁੰਬਈ:
ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਅੱਜ ਆਪਣੇ ਪਤੀ ਅਤੇ ਕਾਰੋਬਾਰੀ ਵੈਭਵ ਰੇਖੀ ਦੇ ਜਨਮ ਦਿਨ ’ਤੇ ਦਿਲ ਦੀਆਂ ਗਹਿਰਾਈਆਂ ਤੋਂ ਨੋਟ ਲਿਖਦਿਆਂ ਆਖਿਆ ਕਿ ਉਹ ਬਹੁਤ ਵਧੀਆ ਇਨਸਾਨ ਹੈ। ਦੱਸਣਾ ਬਣਦਾ ਹੈ ਦੀਆ ਦੇ ਇੰਸਟਾਗ੍ਰਾਮ ’ਤੇ 55 ਲੱਖ ਫਾਲੋਅਰਜ਼ ਹਨ। ਦੀਆ ਨੇ ਆਪਣੇ ਪਤੀ ਦੀਆਂ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਵੈਭਵ ਦੀ ਪਹਿਲੇ ਵਿਆਹ ਤੋਂ ਲੜਕੀ ਸਮਾਇਰਾ ਰੇਖੀ ਨਾਲ ਵੀ ਇੱਕ ਤਸਵੀਰ ਸ਼ਾਮਲ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਲਿਖਦਿਆਂ ਉਸ ਨੇ ਆਖਿਆ, ‘ਜਨਮ ਦਿਨ ਮੁਬਾਰਕ ਪਤੀ... ਤੁਸੀਂ ਉਨ੍ਹਾਂ ਸਾਰਿਆਂ ਲਈ ਦਿਖਾਈ ਦਿੰਦੇ ਹੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਮੈਨੂੰ ਤੁਹਾਡੇ ’ਤੇ ਮਾਣ ਹੈ... ਵੈਭਵ.ਰੇਖੀ।’ ਇਸ ਤੋਂ ਬਾਅਦ ਫਿਲਮ ਜਗਤ ਤੇ ਹੋਰ ਦੋਸਤਾਂ ਮਿੱਤਰਾਂ ਨੇ ਵੀ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਨੇ ਟਿੱਪਣੀ ਕੀਤੀ, ‘ਜਨਮ ਦਿਨ ਮੁਬਾਰਕ।’ ਅਦਾਕਾਰਾ ਆਦਿਤੀ ਰਾਓ ਹੈਦਰੀ ਨੇ ਲਿਖਿਆ, ‘ਇਸ ਸਭ ਤੋਂ ਵਧੀਆ ਇਨਸਾਨ ਲਈ ਇਸ ਤੋਂ ਵਧੀਆ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਨਹੀਂ ਹੋ ਸਕਦੀਆਂ।’ ਦੀਆ ਅਤੇ ਵੈਭਵ ਦਾ ਵਿਆਹ 15 ਫਰਵਰੀ 2021 ਨੂੰ ਬਾਂਦਰਾ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦਾ ਇੱਕ ਬੇਟਾ ਅਵਯਾਨ ਰੇਖੀ ਹੈ। ਦੀਆ ਨੇ 2000 ਵਿੱਚ ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤਿਆ ਸੀ। ਉਸ ਨੇ 2001 ਵਿੱਚ ਹਿੰਦੀ ਫ਼ਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਨਾਲ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। -ਆਈਏਐੱਨਐੱਸ