ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੂਰੀ: ਕਿਸਾਨਾਂ ਵੱਲੋਂ ਦੋਹਲਾ ਤੇ ਧੂਰਾ ਫਾਟਕਾਂ ’ਤੇ ਪੁਲ ਬਣਾਉਣ ਦੀ ਮੰਗ

11:18 AM Sep 18, 2024 IST

ਬੀਰਬਲ ਰਿਸ਼ੀ
ਧੂਰੀ, 17 ਸਤੰਬਰ
ਇੱਥੇ ਭਾਰਤੀ ਕਿਸਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਤੇ ਸ਼ੇਰਪੁਰ ਦੇ ਚੋਣਵੇਂ ਆਗੂਆਂ ਦੀ ਸਾਂਝੀ ਮੀਟਿੰਗ ਧੂਰੀ ਬਲਾਕ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ ਅਤੇ ਸ਼ੇਰਪੁਰ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਜਗਤੇਜ ਸਿੰਘ ਬਮਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਧੂਰੀ ਅੰਦਰ ਦੋਹਲਾ ਤੇ ਧੂਰਾ ਫਾਟਕਾਂ ਦੇ ਅਕਸਰ ਬੰਦ ਰਹਿਣ ਕਾਰਨ ਫਸਲਾਂ ਵੇਚਣ ਧੂਰੀ ਆਉਂਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਭਾਰੀ ਔਕੜਾਂ ਆਉਣ ਸਬੰਧੀ ਮਾਮਲਾ ਉੱਭਰਿਆ। ਕਿਸਾਨਾਂ ਨੇ ਧੂਰੀ ਤੋਂ ਲੋਕਾਂ ਦੇ ਨੁਮਾਇੰਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਉਕਤ ਦੋਵੇਂ ਫਾਟਕਾਂ ’ਤੇ ਪੁਲ ਬਣਾ ਕੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕੀਤੀ ਜਾਵੇ। ਬੀਕੇਯੂ ਰਾਜੇਵਾਲ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਸਰਪ੍ਰਸਤ, ਗੁਰਜੀਤ ਸਿੰਘ ਭੜੀ ਮਾਨਸਾ, ਸੁਖਪਾਲ ਸਿੰਘ ਮੀਤ ਪ੍ਰਧਾਨ ਤੇ ਜਸਵੀਰ ਸਿੰਘ ਕਾਂਝਲਾ ਆਦਿ ਨੇ ਡੀਏਪੀ ਖਾਦ ਦੀ ਕਿੱਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਿਰਧਾਰਤ ਤੋਂ ਘੱਟ ਆ ਰਹੇ ਡੀਏਪੀ ਦੇਣ ਮੌਕੇ ਕਿਸਾਨਾਂ ਨੂੰ ਨੈਨੋ ਯੂਰੀਆ ਦਾ ਤਰਲ ਕਥਿਤ ਤੌਰ ’ਤੇ ਜਬਰੀ ਕਿਸਾਨਾਂ ਦੇ ਮੜਨਾ ਬਰਦਾਸ਼ਤਯੋਗ ਨਹੀਂ। ਕਿਸਾਨਾਂ ਨੇ ਕਿਹਾ ਕਿ ਸਰਕਾਰ ਝੋਨੇ ਦੇ ਅਗਾਊਂ ਖਰੀਦ ਪ੍ਰਬੰਧ ਕਰਨੇ ਚਾਹੀਦੇ ਹਨ।

Advertisement

Advertisement