For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਵੱਲੋਂ ਤੀਜੇ ਦਿਨ ਵੀ ਧਰਨਾ

10:15 AM Oct 10, 2024 IST
ਜੰਗਲਾਤ ਕਾਮਿਆਂ ਵੱਲੋਂ ਤੀਜੇ ਦਿਨ ਵੀ ਧਰਨਾ
Advertisement

ਪੱਤਰ ਪ੍ਰੇਰਕ
ਪਟਿਆਲਾ, 9 ਅਕਤੂਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਕਾਮਿਆ ਵੱਲੋਂ ਤਨਖ਼ਾਹਾਂ ਜਾਰੀ ਕਰਾਉਣ ਲਈ ਲਾਇਆ ਪੱਕਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ, ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਸ਼ੇਰ ਸਿੰਘ ਸਰਹਿੰਦ ਤੇ ਨਰੇਸ਼ ਕੁਮਾਰ ਬੋਸਰ ਨੇ ਕੀਤੀ, ਵੱਖ ਵੱਖ ਰੇਂਜਾਂ ਨਾਲ ਸੰਬੰਧਿਤ ਕਾਮੇ ਅੱਜ ਦੇ ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਇਕੱਤਰ ਹੋਏ। ਮੰਡਲ ਦਫ਼ਤਰ ਪਟਿਆਲਾ ਅੱਗੇ ਇਕੱਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਕੋਰ ਸਿੰਘ ਕੋਟ ਖ਼ੁਰਦ, ਕਰਮ ਸਿੰਘ ਨਾਭਾ ਤੇ ਮਾਸਟਰ ਮੱਘਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਦਸਹਿਰੇ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।

Advertisement

Advertisement
Advertisement
Author Image

Advertisement