ਪੇਂਡੂ ਮਜ਼ਦੂਰਾਂ ਵੱਲੋਂ ਨੂਰਮਹਿਲ ਦੇ ਬੀਡੀਪੀਓ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨੂਰਮਹਿਲ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਵਰ੍ਹਦੇ ਮੀਹ ਵਿੱਚ 15 ਪਿੰਡਾਂ ਦੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਬੀਡੀਪੀਓ ਰਾਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਮਜ਼ਦੂਰ ਮੰਗ ਰਹੇ ਸਨ ਕਿ ਲੰਮੇ ਸਮੇਂ ਤੋਂ ਲਟਕਦੀਆ ਮੰਗਾਂ ਦਾ ਛੇਤੀ ਨਿਬੇੜਾ ਕੀਤਾ ਜਾਵੇ, ਲਾਲ ਲਕੀਰ ਵਾਲੇ ਘਰਾਂ ਦੀਆਂ ਫਰੀ ਰਜਿਸਟਰੀਆਂ ਬਣਾ ਕੇ ਫੌਰੀ ਦਿੱਤੀਆਂ ਜਾਣ, ਪੰਜ-ਪੰਜ ਮਰਲੇ ਦੇ ਪਲਾਟ ਅਤੇ ਮਕਾਨ ਉਸਾਰੀ ਲਈ ਗਰਾਂਟ ਦਿੱਤੀ ਜਾਵੇ, ਮਜ਼ਦੂਰਾਂ ਦੇ ਸੁਸਾਇਟੀਆਂ ਦੇ ਅਤੇ ਸਰਕਾਰੀ, ਗ਼ੈਰ- ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਮਨਰੇਗਾ ਮਜ਼ਦੂਰ ਦੀ ਦਿਹਾੜੀ ਇੱਕ ਹਜ਼ਾਰ ਰੁਪਏ ਕੀਤੀ ਜਾਵੇ, ਲਗਾਤਾਰ ਕੰਮ ਮਿਲੇ, ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ, ਤੀਸਰੇ ਹਿੱਸੇ ਦੀ ਜਮੀਨ ਦਲਿਤਾਂ ਨੂੰ ਪੱਕੇ ਤੌਰ ਤੇ ਦਿੱਤੀ ਜਾਵੇ, ਰਵਿਦਾਸਪੁਰਾ ਨੂਰਮਹਿਲ ਅਤੇ ਸੁੰਨੜਕਲਾ ਦੇ ਪਾਣੀ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਜਾਵੇ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਹੰਸ ਰਾਜ ਪੱਬਵਾ, ਚੰਨਣ ਸਿੰਘ ਬੁੱਟਰ, ਦਰਸ਼ਨ ਪਾਲ ਬੰਡਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸੰਧੂ, ਸੁਰਜੀਤ ਸਮਰਾ, ਕਿਸਾਨ ਸੰਘਰਸ਼ ਕਮੇਟੀ ਦੇ ਰਸ਼ਪਾਲ ਸਿੰਘ ਗਰਚਾ ਆਦਿ ਨੇ ਸੰਬੋਧਨ ਕੀਤਾ।