ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਕਾਲ਼ਾ ਸੰਘਿਆਂ ਲੋਕ ਘੋਲਾਂ ਦੇ ਸੰਗਰਾਮੀ ਨਕਸਲਬਾੜੀ ਲਹਿਰ 1973 ਦੇ ਲੋਕ ਹਿਤੈਸ਼ੀ ਘੋਲਾਂ ਵਿੱਚ ਜਾਨਾਂ ਵਾਰਨ ਵਾਲੇ 7 ਨਕਸਲੀ ਸ਼ਹੀਦ ਸਾਥੀਆਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਇਨ੍ਹਾਂ ਸ਼ਹੀਦਾਂ ਵਿੱਚ ਮਾਸਟਰ ਤੇਜਾ ਸਿੰਘ ਕਾਲਾ ਸੰਘਿਆਂ, ਜੋਗਿੰਦਰ ਸਿੰਘ ਜਿੰਦ, ਸਵਰਨ ਸਿੰਘ ਢੱਡਾ, ਤਰਸੇਮ ਸਿੰਘ ਟੁੱਟ, ਸ਼ੇਰ ਸਿੰਘ, ਗੁਰਦੀਪ ਸਿੰਘ ਦੀਪਾ ਗੋਬਿੰਦਪੁਰ , ਗੁਰਦਿਆਲ ਸਿੰਘ ਕਾਲਾ ਸੰਘਿਆਂ ਅਤੇ ਬਿਕਰਮਜੀਤ ਸਿੰਘ ਬਿੱਲੂ ਸਾਦਿਕਪੁਰ ਸ਼ਾਮਿਲ ਸਨ।
ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਵੱਲੋਂ ਇਨਕਲਾਬੀ ਨਾਹਰਿਆ ਦੀ ਗੂੰਜ ਹੇਠ ਸ਼ਹੀਦੀ ਯਾਦਗਾਰ `ਤੇ ਝੱਡਾ ਝੁਲਾਇਆ ਗਿਆ। ਕਾਮਰੇਡ ਅਜਮੇਰ ਸਿੰਘ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਘੋਲਾਂ ਦੇ ਸੰਗਰਾਮੀ ਸ਼ਹੀਦ ਸਾਥੀਆਂ ਦਾ ਸੁਪਨਾ ਸੀ ਚੰਗਾ ਤੇ ਖੁਸ਼ਹਾਲ ਸਿਹਤਮੰਦ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾਵੇ। ਸਮਾਗਮ ਵਿੱਚ ਲੋਕਾਂ ਨੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਤੱਕ ਲੋਕ ਸੰਘਰਸ਼ਾਂ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ।
ਸ਼ਹੀਦੀ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ , ਕਾਮਰੇਡ ਕੁਲਵਿੰਦਰ ਸਿੰਘ ਵੜੈਚ ਅਤੇ ਸਾਥੀਆਂ ਵੱਲੋਂ 7 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।