For the best experience, open
https://m.punjabitribuneonline.com
on your mobile browser.
Advertisement

ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਧਰਨਾ

07:35 AM Sep 19, 2024 IST
ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਧਰਨਾ
ਬਰਨਾਲਾ ਵਿਚ ਡੀਸੀ ਦਫ਼ਤਰ ਨੇੜੇ ਧਰਨਾ ਦਿੰਦੇ ਪੈਨਸ਼ਨਰਜ਼।
Advertisement

ਪਰਸ਼ੋਤਮ ਬੱਲੀ
ਬਰਨਾਲਾ, 18 ਸਤੰਬਰ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਸਥਾਨਕ ਡੀਸੀ ਦਫ਼ਤਰ ਵਿੱਚ ਪੈਨਸ਼ਨਰਜ਼ ਕਨਫੈਡਰੇਸ਼ਨ ਆਗੂ ਮਾਸਟਰ ਬਖ਼ਸ਼ੀਸ਼ ਸਿੰਘ, ਪਾਵਰਕੌਮ ਪੈਨਸ਼ਨਰਜ਼ ਆਗੂ ਸ਼ਿੰਦਰ ਧੌਲਾ ਤੇ ਪੰਜਾਬ ਪੁਲੀਸ ਪੈਨਸ਼ਨਰਜ਼ ਯੂਨੀਅਨ ਦੇ ਮਲਕੀਤ ਸਿੰਘ ਚੀਮਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ।
ਬੁਲਾਰਿਆਂ ਕਿਹਾ ਕਿ ਅੱਜ ਦਾ ਧਰਨਾ ਲਟਕਦੀਆਂ ਮੰਗਾਂ ਜਿਵੇਂ 2.59 ਗੁਣਾਂਕ, ਕੈਸ਼ਲੈਸ ਇਲਾਜ ਸਕੀਮ, ਬਕਾਇਆ ਡੀ.ਏ. ਤੇ 227 ਮਹੀਨਿਆਂ ਦਾ ਡੀਏ ਬਕਾਇਆ ਤੇ ਪੇਅ ਕਮਿਸ਼ਨ ਦਾ ਜਨਵਰੀ 2016 ਤੋਂ ਜੂਨ 2021 ਤੱਕ ਦੇ ਬਕਾਏ ਆਦਿ ਲਈ ਲਾਇਆ ਗਿਆ ਹੈ। ਬੁਲਾਰਿਆਂ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਫੌਰੀ ਮੰਨ ਕੇ ਲਾਗੂ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਜਲਦ ਹੀ ਕੋਈ ਠੋਸ ਕਾਰਵਾਈ ਨਾ ਹੋਈ ਤਾਂ 22 ਅਕਤੂਬਰ ਨੂੰ ਮੁਹਾਲੀ/ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ਜਾਵੇਗਾ।
ਇਸ ਮੌਕੇ ਗਮਦੂਰ ਸਿੰਘ, ਮਨਜੀਤ ਸਿੰਘ ਗੁਰੂ, ਮੇਲਾ ਸਿੰਘ ਕੱਟੂ,ਮਹਿੰਦਰ ਸਿੰਘ, ਗੌਰੀ ਸ਼ੰਕਰ,ਅਜੈਬ ਸਿੰਘ, ਰੂਪ ਚੰਦ ਤਪਾ, ਗੁਰਜੰਟ ਸਿੰਘ ਕੈਰੇ, ਮੋਹਣ ਸਿੰਘ, ਜਗਵੰਤ ਸਿੰਘ, ਸੁਰਜੀਤ ਸਿੰਘ ਬਾਠ ਤੇ ਕਰਮਜੀਤ ਸਿੰਘ ਆਦਿ ਆਗੂ ਸ਼ਾਮਲ ਸਨ। ਮੰਚ ਸੰਚਾਲਨ ਮਨੋਹਰ ਲਾਲ ਅਰੋੜਾ ਤੇ ਗੁਰਚਰਨ ਸਿੰਘ ਨੇ ਨਿਭਾਇਆ।

Advertisement

Advertisement
Advertisement
Author Image

Advertisement