ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਣੇ ਅੱਗੇ ਲਾਸ਼ ਰੱਖ ਕੇ ਪੁਲੀਸ ਖ਼ਿਲਾਫ਼ ਧਰਨਾ

06:59 AM Jun 12, 2024 IST
ਥਾਣੇ ਅੱਗੇ ਲਖਵਿੰਦਰ ਸਿੰਘ (ਇਨਸੈੱਟ) ਦੀ ਲਾਸ਼ ਰੱਖ ਕੇ ਧਰਨਾ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।

ਗੁਰਬਖਸ਼ਪੁਰੀ
ਤਰਨ ਤਾਰਨ, 11 ਜੂਨ
ਝਬਾਲ ਇਲਾਕੇ ਦੇ ਪਿੰਡ ਪੰਜਵੜ੍ਹ ਦੇ ਵਾਸੀ ਲਖਵਿੰਦਰ ਸਿੰਘ (55) ਦੀ ਲਾਸ਼ ਪਰਿਵਾਰ ਨੂੰ ਪਿੰਡ ਦੋਦੇ-ਛਾਪਾ ਦੀ ਅੱਪਰ ਬਾਰੀ ਦੋਆਬ (ਯੂਬੀਡੀ) ਨਹਿਰ ਤੋਂ ਅੱਜ ਮਿਲੀ ਹੈ| ਮ੍ਰਿਤਕ ਦਾ ਮੋਟਰਸਾਈਕਲ ਵੀ ਨੇੜਿਓਂ ਹੀ ਮਿਲਿਆ ਹੈ| ਲਖਵਿੰਦਰ ਸਿੰਘ ਪਿਛਲੇ ਤਿੰਨ ਦਿਨ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ| ਇਸ ਮਾਮਲੇ ਵਿੱਚ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਝਬਾਲ ਪੁਲੀਸ ’ਤੇ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਣਗਹਿਲੀ ਵਰਤਣ ਦਾ ਦੋਸ਼ ਲਗਾਉਂਦਿਆਂ ਲਾਸ਼ ਨੂੰ ਝਬਾਲ ਥਾਣਾ ਦੇ ਸਾਹਮਣੇ ਸੜਕ ’ਤੇ ਰੱਖ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ| ਲੋਕਾਂ ਨੇ ਥਾਣਾ ਮੁਖੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ| ਦੂਜੇ ਪਾਸੇ ਧਰਨੇ ਕਾਰਨ ਆਮ ਆਵਾਜਾਈ ਪ੍ਰਭਾਵਿਤ ਹੋਈ| ਤਰਨ ਤਾਰਨ ਦੇ ਡੀਐੱਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਮ੍ਰਿਤਕ 9 ਜੂਨ ਨੂੰ 12.30 ਵਜੇ ਦੇ ਕਰੀਬ ਕਿਸੇ ਦਾ ਫੋਨ ਆਉਣ ’ਤੇ ਮੋਟਰਸਾਈਕਲ ’ਤੇ ਘਰੋਂ ਗਿਆ ਸੀ ਪਰ 2 ਵਜੇ ਦੇ ਕਰੀਬ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ| ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਇਸ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਗੁੰਮਸ਼ੁਦਗੀ ਦੀ ਰਿਪੋਰਟ ਉਸੇ ਵੇਲੇ ਦਰਜ ਕਰ ਲਈ ਗਈ ਸੀ| ਡੀਐੱਸਪੀ ਨੇ ਕਿਹਾ ਕਿ ਪੁਲੀਸ ਨੇ ਮ੍ਰਿਤਕ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ| ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਧਾਰਾ 302 ਸਣੇ ਹੋਰ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ| ਇਲਾਕਾ ਵਾਸੀ ਬਲਜੀਤ ਸਿੰਘ ਨੰਬਰਦਾਰ, ਗੁਰਜਿੰਦਰ ਸਿੰਘ ਸੰਧੂ , ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ ਆਦਿ ਨੇ ਝਬਾਲ ਪੁਲੀਸ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ|

Advertisement

Advertisement