ਦੇਵੇਂਦਰ ਯਾਦਵ ਨੇ ਨਵ-ਨਿਯੁਕਤ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘੇਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਕਾਂਗਰਸ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਦਾ ਸਵਾਗਤ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਜਨਤਾ ਵੀ ਆਤਿਸ਼ੀ ਦੇ ਤਜ਼ਰਬੇ ਅਤੇ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੈ। ਜਲ ਮੰਤਰੀ, ਬਿਜਲੀ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਪਾਣੀ ਦੇ ਸੰਕਟ ਦੌਰਾਨ ਧਰਨੇ ’ਤੇ ਬੈਠ ਕੇ ਪੀਪੀਏਸੀ ਦੇ ਵਾਧੇ ਖ਼ਿਲਾਫ਼ ਜਨਤਕ ਵਿਰੋਧ ਵੀ ਦਰਜ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀਆਂ ਤੋਂ ਭੱਜਣ ਤੇ ਬਦਲੇ ਦੀ ਭਾਵਨਾ ਰੱਖਣ ਦੀ ਕਾਰਜਸ਼ੈਲੀ ਆਤਿਸ਼ੀ ਦੀ ਪਛਾਣ ਬਣ ਗਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਉਹ ਨਵ-ਨਿਯੁਕਤ ਮੁੱਖ ਮੰਤਰੀ ਆਤਿਸ਼ੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਕੀ ਹੋਵੇਗੀ। ਕੀ ਉਹ ਜਨ ਲੋਕਪਾਲ ਬਿੱਲ ਲਿਆਏਗੀ, ਸਰਕਾਰ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੰਮ ਕਰੇਗੀ, ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਵਿਧਾਨ ਸਭਾ ਮੈਂਬਰਾਂ ਵਿਰੁੱਧ ਕਾਰਵਾਈ ਕਰੇਗੀ, ਪਾਣੀ ਦੇ ਸੰਕਟ, ਖਰਾਬ ਸੜਕਾਂ, ਖਤਰਨਾਕ ਪ੍ਰਦੂਸ਼ਣ, ਦਿੱਲੀ ਦੀਆਂ ਗਲੀਆਂ, ਸੀਵਰੇਜ, ਨਾਲੀਆਂ, ਸੜਕਾਂ ਅਤੇ ਅੰਡਰਪਾਸ ਨੂੰ ਠੀਕ ਕਰੇਗੀ। ਨਿਕਾਸੀ, ਮਾੜੀ ਸਿੱਖਿਆ ਪ੍ਰਣਾਲੀ, ਢਹਿ-ਢੇਰੀ ਹੋਈ ਸਿਹਤ ਪ੍ਰਣਾਲੀ, ਅਣ-ਅਧਿਕਾਰਤ ਕਲੋਨੀਆਂ, ਝੁੱਗੀਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ, ਮਹਿੰਗਾਈ, ਬੇਰੁਜ਼ਗਾਰੀ, ਠੇਕੇ ’ਤੇ ਰੱਖੇ ਅਧਿਆਪਕਾਂ ਅਤੇ ਅਗਲੇ 3-4 ਮਹੀਨਿਆਂ ਵਿੱਚ ਕੂੜਾ ਡੰਪ ਤਿੰਨ ਪਹਾੜਾਂ ਭਲਸਵਾ, ਔਖਲਾ ਅਤੇ ਗਾਜ਼ੀਪੁਰ ਤੋਂ ਕੂੜਾ ਹਟਾ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਜਾਂ ਨਹੀਂ।