ਵਿਕਸਤ ਰਾਸ਼ਟਰ ਸੁਫ਼ਨਾ ਨਹੀਂ, ਤੈਅ ਟੀਚਾ: ਧਨਖੜ
06:32 AM Jan 06, 2025 IST
ਐਤਵਾਰ ਨੂੰ ਦਿੱਲੀ ਛਾਉਣੀ ’ਚ ਐੱਨਸੀਸੀ ਗਣਤੰਤਰ ਦਿਵਸ ਪਰੇਡ ਕੈਂਪ ਦੇ ਦੌਰੇ ਦੌਰਾਨ ਗਾਰਡ ਆਫ਼ ਆਨਰ ਦਾ ਨਿਰੀਖਣ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ। -ਫੋਟੋ: ਪੀਟੀਆਈ
ਨਵੀਂ ਦਿੱਲੀ, 5 ਜਨਵਰੀ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਦ੍ਰਿਸ਼ਟੀਕੋਣ ਹੁਣ ਇਕ ਸੁਫ਼ਨਾ ਨਹੀਂ ਬਲਕਿ ਤੈਅ ਟੀਚਾ ਹੈ। ਕੌਮੀ ਕੈਡਿਟ ਕੋਰ (ਐੱਨਸੀਸੀ) ਦੇ ਗਣਤੰਤਰ ਦਿਵਸ ਪਰੇਡ ਸਬੰਧੀ ਕੈਂਪ ਦੇ ਰਸਮੀ ਉਦਘਾਟਨ ਮੌਕੇ ਦਿੱਲੀ ਛਾਉਣੀ ਵਿੱਚ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਇਹ ਟਿੱਪਣੀ ਕੀਤੀ।
ਉਨ੍ਹਾਂ ਐੱਨਸੀਸੀ ਮੈਂਬਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਰਾਸ਼ਟਰ ਦੀ ਸੇਵਾ ਭਾਵਨਾ ਦੇ ਨਾਲ ਏਕਤਾ ਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਹਨ। ਉਪ ਰਾਸ਼ਟਰਪਤੀ ਨੇ ਕਿਹਾ, ‘‘ਤੁਸੀਂ (ਐੱਨਸੀਸੀ ਕੈਡਿਟਸ) ਸਾਡੀ ਨੌਜਵਾਨ ਆਬਾਦੀ ਦੀ ਨੁਮਾਇੰਦਗੀ ਕਰਦੇ ਹੋ। 2047 ਵਿੱਚ ਸਾਡਾ ਵਿਕਸਤ ਰਾਸ਼ਟਰ ਦਾ ਦ੍ਰਿਸ਼ਟੀਕੋਣ ਹੁਣ ਇਕ ਸੁਫ਼ਨਾ ਨਹੀਂ ਹੈ। ਇਹ ਸਾਡਾ ਤੈਅ ਟੀਚਾ ਹੈ।’’ ਉਨ੍ਹਾਂ ਕਿਹਾ, ‘‘ਤੁਸੀਂ ਸਾਰੇ 2047 ਵਿੱਚ ਭਾਰਤ ਦੇ ਵਿਕਾਸ ਲਈ ਮਹੱਤਵਪੂਰਨ ਹੋ।’’ -ਪੀਟੀਆਈ
Advertisement
Advertisement