ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਾਬ ਦੀਆਂ ਦੋ ਭੱਠੀਆਂ ਤੋਂ ਲਾਹਣ ਨਸ਼ਟ ਕੀਤੀ

11:26 AM May 19, 2024 IST

ਪੱਤਰ ਪ੍ਰੇਰਕ
ਪਠਾਨਕੋਟ, 18 ਮਈ
ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼ ਤੇ ਪਠਾਨਕੋਟ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਕ੍ਰਮਵਾਰ ਪ੍ਰਿਤਪਾਲ ਸਿੰਘ ਤੇ ਨਰਿੰਦਰ ਕੌਰ ਵਾਲੀਆ ਅਤੇ ਨਿਰੀਖਕ ਹਰਵਿੰਦਰ ਸਿੰਘ ਦੀ ਟੀਮ ਨੇ ਸਾਂਝੇ ਰੂਪ ਵਿੱਚ ਭਦਰੋਆ ਖੇਤਰ ਵਿੱਚ ਦਬਿਸ਼ ਦਿੱਤੀ। ਇਸ ਦੌਰਾਨ ਭਦਰੋਆ ਦੇ ਜੰਗਲੀ ਖੇਤਰ ਵਿੱਚ ਨਾਜਾਇਜ਼ ਸ਼ਰਾਬ ਦੀਆਂ 2 ਭੱਠੀਆਂ ਨੂੰ ਫੜੀਆਂ ਗਈਆਂ ਹਨ। ਛਾਪੇਮਾਰੀ ਦੌਰਾਨ ਨਜਾਇਜ਼ ਰੂਪ ਨਾਲ ਤਿਆਰ ਕੀਤੀ ਗਈ ਸ਼ਰਾਬ ਦੇ ਡਰੰਮਾਂ, ਕੈਨੀਆਂ ਅਤੇ ਇੱਕ ਅੰਡਰਗਰਾਊਂਡ ਟੈਂਕ ਵਿੱਚ ਰੱਖੀ ਗਈ ਲਾਹਣ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਜੰਗਲੀ ਖੇਤਰ ਹੋਣ ਕਾਰਨ ਛਾਪੇਮਾਰੀ ਟੀਮ ਦੇ ਭੱਠੀਆਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਸ਼ਰਾਬ ਮਾਫੀਆ ਨਾਲ ਜੁੜੇ ਲੋਕ ਜੰਗਲ ਵਿੱਚ ਭੱਜ ਗਏ। ਛਾਪੇਦੌਰਾਨ 10 ਲੱਖ ਰੁਪਏ ਦੀ ਕੀਮਤ ਦੀ ਸ਼ਰਾਬ ਨਸ਼ਟ ਕੀਤੀ ਗਈ।
ਅਧਿਕਾਰੀ ਪ੍ਰਿਤਪਾਲ ਸਿੰਘ ਅਤੇ ਨਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਖਿਲਾਫ ਐੱਫਆਈਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ 1 ਕਰੋੜ 83 ਲੱਖ ਰੁਪਏ ਦੀ ਕੀਮਤ ਦੀ ਨਜਾਇਜ਼ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ। ਜਦ ਕਿ ਇਸ ਮਹੀਨੇ ਵੀ 7 ਮਈ ਨੂੰ ਅੰਗਰੇਜੀ ਤੇ ਦੇਸ਼ੀ ਸ਼ਰਾਬ ਅਤੇ ਬੀਅਰ ਦੀਆਂ 163 ਪੇਟੀਆਂ ਜ਼ਬਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਅਭਿਆਨ ਜਾਰੀ ਰਹੇਗਾ।

Advertisement

Advertisement