ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪਿੰਡਾਂ ਵਿੱਚ ਲੱਗੇ ਭਾਜਪਾ ਦੇ ਬੂਥ
10:56 AM Jun 02, 2024 IST
ਪੱਤਰ ਪ੍ਰੇਰਕ
ਟੱਲੇਵਾਲ, 1 ਜੂਨ
ਲੋਕ ਸਭਾ ਚੋਣਾਂ ਦੌਰਾਨ ਸੂਬੇ ਭਰ ਵਿੱਚ ਵਿਰੋਧ ਹੋਣ ਦੇ ਮੱਦੇਨਜ਼ਰ ਪਿੰਡਾਂ ਵਿੱਚ ਭਾਜਪਾ ਦੇ ਲੱਗੇ ਪੋਲਿੰਗ ਬੂਥਾਂ ਨੇ ਸਭ ਨੂੰ ਹੈਰਾਨ ਕੀਤਾ ਹੈ। ਬਹੁ ਗਿਣਤੀ ਪਿੰਡਾਂ ਵਿੱਚ ਬੀਜੇਪੀ ਦੇ ਪੋਲਿੰਗ ਬੂਥ ਦੇਖਣ ਨੂੰ ਮਿਲੇ ਹਨ। ਜਿਸ ਨਾਲ ਭਾਜਪਾ ਦੇ ਪਿੰਡਾਂ ਵਿੱਚ ਵੋਟਾਂ ਦੇ ਖਾਤੇ ਖੁੱਲ੍ਹਣ ਦੇ ਆਸਾਰ ਦਿਖਾਈ ਦੇ ਰਹੇ ਹਨ। ਇਲਾਕੇ ਦੇ ਪਿੰਡ ਚੀਮਾ, ਮੱਲ੍ਹੀਆਂ, ਪੱਖੋਕੇ, ਭੋਤਨਾ, ਟੱਲੇਵਾਲ ਅਤੇ ਬਖਤਗੜ੍ਹ ਪਿੰਡਾਂ ਵਿੱਚ ਭਾਜਪਾ ਦੇ ਪੋਲਿੰਗ ਬੂਥ ਲੱਗੇ ਅਤੇ ਇਨ੍ਹਾਂ ਬੂਥਾਂ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਤੋਂ ਵੀ ਵੱਧ ਰੌਣਕ ਦੇਖਣ ਨੂੰ ਮਿਲੀ ਹੈ। ਇਨ੍ਹਾਂ ਵਿੱਚੋਂ ਕੁੱਝ ਪਿੰਡਾਂ ’ਚ ਪੋਲਿੰਗ ਬੂਥ ਲਗਾਉਣ ਵਾਲੇ ਲੋਕ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸਨ। ਉਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੋਲਿੰਗ ਬੂਥਾਂ ਉਪਰ ਰਹੀ ਰੌਣਕ ਨੇ ਵੀ ਸੱਤਾਧਿਰ ਦੀ ਚਿੰਤਾ ਵਧਾਈ ਹੈ।
Advertisement
Advertisement
Related News
Advertisement