ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ਦੇ ਬਾਵਜੂਦ ਪਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ

08:03 AM Apr 18, 2024 IST
ਮਾਨਸਾ ਦੇ ਰੇਲਵੇ ਸਟੇਸ਼ਨ ਤੋਂ ਬੁੱਧਵਾਰ ਨੂੰ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਪਰਵਾਸੀ ਮਜ਼ਦੂਰ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 17 ਅਪਰੈਲ
ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਦੇ ਬਾਵਜੂਦ ਮਾਲਵਾ ਪੱਟੀ ਵਿੱਚ ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰ ਪਹੁੰਚਣੇ ਸ਼ੁਰੂ ਹੋ ਗਏ ਹਨ। ਇਹ ਮਜ਼ਦੂਰ ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ਉਤੇ ਪੁੱਜੇ ਹਨ ਜੋ ਬਿਹਾਰ, ਉਤਰ ਪ੍ਰਦੇਸ਼, ਉੜੀਸਾ, ਝਾਰਖੰਡ ਤੋਂ ਆਏ ਹਨ। ਇਹ ਮੁਜ਼ਦੂਰ ਅੱਗੇ ਆਪਣੇ ਪੱਕੇ ਟਿਕਾਣਿਆਂ (ਪਿੰਡਾਂ) ’ਤੇ ਜਾ ਰਹੇ ਹਨ। ਭਾਵੇਂ ਪਿੰਡਾਂ ਵਿੱਚ ਹੁਣ ਹੱਥਾਂ ਨਾਲ ਵਾਢੀ ਦਾ ਕੰਮ ਘੱਟ ਗਿਆ ਹੈ ਪਰ ਇਸੇ ਬਾਵਜੂਦ ਹੋਰ ਕੰਮ ਅਜੇ ਵੀ ਪਰਵਾਸੀ ਮਜ਼ਦੂਰ ਦੇ ਆਸਰੇ ਚੱਲ ਰਹੇ ਹਨ।
ਦਿਲਚਸਪ ਗੱਲ ਹੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਅਪਰੈਲ ਮਹੀਨੇ ਪਹਿਲੇ ਗੇੜ ਵਿੱਚ ਚੋਣਾਂ ਹੋ ਰਹੀਆਂ ਹਨ ਪਰ ਇਸਦੇ ਬਾਵਜੂਦ ਅੱਜ ਰੇਲਵੇ ਸਟੇਸ਼ਨ ਅਤੇ ਮਾਨਸਾ ਦੇ ਬੱਸ ਅੱਡੇ ਵਿੱਚ ਇਨ੍ਹਾਂ ਮਜ਼ਦੂਰਾਂ ਦੀ ਆਮਦ ਵੇਖੀ ਗਈ। ਮਾਲਵਾ ਖੇਤਰ ਵਿਚ ਹਰ ਸਾਲ ਆਉਣ ਵਾਲੀ ਇਸ ਲੇਬਰ ਦੀ ਹੁਣ ਤੱਕ ਭਾਰੀ ਘਾਟ ਮਹਿਸੂਸ ਹੋਣ ਲੱਗ ਪਈ ਸੀ। ਇਹ ਮਜ਼ਦੂਰ ਖੇਤਾਂ ਵਿਚ ਸਰ੍ਹੋਂ ਦੀ ਵਾਢੀ, ਤੂੜੀ ਦੀ ਢੋਆ-ਢੁਆਈ ਅਤੇ ਪਿੱਛੋਂ ਖੇਤਾਂ ਨੂੰ ਅਗਲੀ ਫ਼ਸਲ ਨੂੰ ਤਿਆਰ ਕਰਨ ਦਾ ਕੰਮ ਕਰਨ ਵਿਚ ਸਭ ਤੋਂ ਵੱਧ ਸਹਾਈ ਹੁੰਦੇ ਹਨ। ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ਉਤੇ ਇਨ੍ਹਾਂ ਮਜ਼ਦੂਰਾਂ ਨੂੰ ਲੈਣ ਲਈ ਦਰਜਨਾਂ ਪਿੰਡਾਂ ਵਿਚੋਂ ਕਿਸਾਨ ਆਪਣੇ ਟਰੈਕਟਰ-ਟਰਾਲੀ ਲੈ ਕੇ ਪਹੁੰਚੇ ਹੋਏ ਸਨ। ਮੋਬਾਈਲ ਫੋਨ ਦੇ ਸਹਾਰੇ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਘਰਾਂ ’ਚੋਂ ਚੱਲਣ ਲੱਗਿਆਂ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਆਪਣੇ ਪਹੁੰਚਣ ਦੀ ਗੱਡੀ ਦਾ ਨਾਮ ਪਤਾ ਦੱਸ ਦਿੱਤਾ ਸੀ, ਜਿਸ ਕਰਕੇ ਉਹ ਮੁਹਰੇ ਇਨ੍ਹਾਂ ਨੂੰ ਲੈਣ ਲਈ ਖੜ੍ਹੇ ਸਨ। ਇਹ ਮਜ਼ਦੂਰ ਅੱਜ ਮਾਨਸਾ ਦੇ ਬਾਜ਼ਾਰਾਂ ਵਿਚ ਆਪਣੇ ਲਈ ਸਮਾਨ ਦੀ ਖਰੀਦੋ-ਫਰੋਖਤ ਵੀ ਕਰਦੇ ਰਹੇ।

Advertisement

Advertisement
Advertisement