ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਾਹੀ ਦੇ ਬਾਵਜੂਦ ਹਰੇ ਰੁੱਖਾਂ ਦੀ ਕਟਾਈ ਜਾਰੀ

11:24 AM Jul 03, 2023 IST
ਮੁਕੇਰੀਆਂ ਵਿੱਚ ਅੰਬਾਂ ਦੇ ਕੱਟੇ ਗਏ ਰੁੱਖ। -ਫੋਟੋ: ਜਗਜੀਤ

ਪੱਤਰ ਪ੍ਰੇਰਕ
ਮੁਕੇਰੀਆਂ, 2 ਜੁਲਾਈ
ਸੁੱਕਿਆਂ ਦੀ ਇਜਾਜ਼ਤ ਲੈ ਕੇ ਹਰੇ ਰੁੱਖ ਵੱਢਣ ਦਾ ਮਾਮਲਾ ਸਾਹਮਣੇ ਆੳੁਣ ਹੋਣ ’ਤੇ ਡਿਪਟੀ ਕਮਿਸ਼ਨਰ ਵਲੋਂ ਕੱਲ੍ਹ ਹੀ ਕਟਾਈ ’ਤੇ ਰੋਕ ਲਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਅੱਜ ਮੁਡ਼ ਅੰਬਾਂ ਦੇ ਹਰੇ ਦਰੱਖਤਾਂ ਦੀ ਕਟਾਈ ਚਲਦੀ ਰਹੀ। ਦੂਜੇ ਦਿਨ ਵੀ ਰਸੂਖਦਾਰਾਂ ਦੇ ਚੱਲਦੇ ਰਹੇ ਕੁਹਾੜੇ ਨੇ ਜੰਗਲਾਤ ਤੇ ਪੁਲੀਸ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਡੀਸੀ ਵਲੋਂ 24 ਦਰੱਖਤ ਕੱਟਣ ’ਤੇ ਅੰਬਾਂ ਦੇ 30 ਰੁੱਖ ਹੋਰ ਲਗਾਉਣ ਦੀ ਸ਼ਰਤ ਰੱਖੀ ਗਈ ਸੀ, ਜੋ ਮੰਨੀ ਨਹੀਂ ਗਈ। ਇਸ ਨਾਲ ਰਸੂਖਦਾਰਾਂ ਦੀ ਜ਼ਮੀਨ ਦੀ ਵਪਾਰਕ ਵਰਤੋਂ ਲਈ ਰਾਹ ਪੱਧਰਾ ਹੋ ਗਿਆ ਹੈ।
ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਰਸੂਖਦਾਰਾਂ ਵੱਲੋਂ ਕੌਡੀਆਂ ਦੇ ਭਾਅ ਖਰੀਦੀ ਇਸ ਜ਼ਮੀਨ ਦੀ ਵਪਾਰਕ ਵਰਤੋਂ ਲਈ ਹੌਲੀ-ਹੌਲੀ ਅੰਬਾਂ ਦਾ ਬਾਗ ਤਬਾਹ ਕਰ ਦਿੱਤਾ ਗਿਆ ਹੈ। ਬਾਗਵਾਨੀ ਦੇ ਡਿਪਟੀ ਡਾਇਰੈਕਟਰ ਦੀ ਡੀਡੀਪੀਓ ਨੂੰ ਭੇਜੀ ਰਿਪੋਰਟ ’ਚ ਸਪਸ਼ਟ ਲਿਖਿਆ ਹੈ ਕਿ ਬਾਗ ਵਿੱਚ ਲੱਗੇ 48 ਦਰੱਖਤ 100 ਸਾਲ ਤੋਂ ਵੱਧ ਪੁਰਾਣੇ ਹਨ, ਜਿਨ੍ਹਾਂ ਵਿੱਚੋਂ ਸੁੱਕੇ ਦਰੱਖਤ ਵੱਢਣਯੋਗ ਅਤੇ ਹਰੇ ਤੇ ਅੱਧਸੁੱਕ ਰੁੱਖ ਮੁੜ ਸੁਰਜੀਤ ਕਰਨਯੋਗ ਹਨ। ਡੀਸੀ ਹੁਸ਼ਿਆਰਪੁਰ ਵਲੋਂ 24 ਸੁੱਕੇ ਅੰਬ ਦੇ ਰੁੱਖ ਕੱਟਣ ਦੀ ਇਜਾਜ਼ਤ ਇੱਥੇ 30 ਹੋਰ ਅੰਬ ਲਗਾਉਣ ਦੀ ਸ਼ਰਤ ਨਾਲ ਦਿੱਤੀ ਗਈ ਹੈ। ਜਦਕਿ 48 ਰੁੱਖਾਂ ’ਚੋਂ ਇੱਥੇ ਕਰੀਬ ਦਰਜਨ ਕੁ ਹੀ ਅੰਬਾਂ ਦੇ ਰੁੱਖ ਬਚੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬਾਗਵਾਨੀ ਤੇ ਜੰਗਲਾਤ ਵਿਭਾਗ ਨੇ ਕਥਿਤ ਭ੍ਰਿਸ਼ਟਾਚਾਰ ਕਰਕੇ ਸੁੱਕੇ ਤੇ ਹਰੇ ਅੰਬਾਂ ਦੇ ਰੁੱਖਾਂ ਦੀ ਗਿਣਤੀ ਸਬੰਧੀ ਰਸੂਖਦਾਰਾਂ ਦੇ ਪੱਖ ਵਿੱਚ ਡੀਸੀ ਨੂੰ ਗੁਮਰਾਹਕੁਨ ਤੱਥ ਪੇਸ਼ ਕੀਤੇ ਹਨ।

Advertisement

ਹਰੇ ਦਰੱਖਤ ਕਟਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ: ਡੀਸੀ
ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਕਿਹਾ ਕਿ ਹਰੇ ਅੰਬਾਂ ਦੇ ਰੁੱਖਾਂ ਦੀ ਕਟਾਈ ਬਾਰੇ ਪਤਾ ਲੱਗਣ ’ਤੇ ਬੀਤੇ ਕੱਲ੍ਹ ਹੀ ਕਟਾਈ ’ਤੇ ਰੋਕ ਲਾ ਦਿੱਤੀ ਸੀ। ਅੰਬ ਦੇ ਹਰੇ ਰੁੱਖਾਂ ਦੀ ਕਟਾਈ ਹਾਲੇ ਵੀ ਚੱਲਦੀ ਹੋਣ ਬਾਰੇ ਦੱਸਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਧਾਇਕ ਦਾ ਵੀ ਫੋਨ ਆਇਆ ਸੀ ਅਤੇ ਹਰੇ ਅੰਬਾਂ ਦੇ ਰੁੱਖ ਕਟਾਉਣ ਵਾਲਿਆਂ ਖਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਜਦੋਂ ਕਿ ਐਸਡੀਐਮ ਕਨੂੰ ਥਿੰਦ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਾ ਚੁੱਕਿਆ।

Advertisement
Advertisement
Tags :
ਕਟਾਈਜਾਰੀਬਾਵਜੂਦਮਨਾਹੀਰੁੱਖਾਂ