ਖ਼ਰਾਬ ਮੌਸਮ ਦੇ ਬਾਵਜੂਦ ਪ੍ਰਾਚੀਨ ਖੇਡਾਂ ਦੀ ਜਨਮਭੂਮੀ ਯੂਨਾਨ ’ਚ ਪੈਰਿਸ ਓਲੰਪਿਕਸ ਦੀ ਮਸ਼ਾਲ ਜਗਾਈ
03:30 PM Apr 16, 2024 IST
ਓਲੰਪੀਆ (ਯੂਨਾਨ), 16 ਅਪਰੈਲ
ਪੈਰਿਸ ਓਲੰਪਿਕ ਵਿੱਚ ਜਗਣ ਵਾਲੀ ਮਸ਼ਾਲ ਦੱਖਣੀ ਯੂਨਾਨ ਵਿੱਚ ਪ੍ਰਾਚੀਨ ਖੇਡਾਂ ਦੇ ਸਥਾਨ ’ਤੇ ਜਗਾਈ ਗਈ। ਅੱਜ ਬੱਦਲਾਂ ਕਾਰਨ ਰਵਾਇਤੀ ਤਰੀਕੇ ਨਾਲ ਲਾਟ ਨੂੰ ਜਗਾਉਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਰਵਾਇਤੀ ਤਰੀਕੇ ਮੁਤਾਬਕ ਚਾਂਦੀ ਦੀ ਮਸ਼ਾਲ ਜਗਾਉਣ ਲਈ ਸੂਰਜ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਲਈ ਇੱਕ ਪ੍ਰਾਚੀਨ ਯੂਨਾਨੀ ਪੁਜਾਰਣ ਦੇ ਰੂਪ ਵਿੱਚ ਕੱਪੜੇ ਪਹਿਨੀ ਮੁਟਿਆਰ ਮਸ਼ਾਲ ਫੜਦੀ ਹੈ, ਸਗੋਂ 'ਬੈਕਅੱਪ' ਲਾਟ ਦੀ ਵਰਤੋਂ ਕੀਤੀ ਗਈ, ਜੋ ਸੋਮਵਾਰ ਨੂੰ ਅੰਤਿਮ 'ਰਿਹਰਸਲ' ਦੌਰਾਨ ਉਸੇ ਸਥਾਨ 'ਤੇ ਜਗਾਈ ਗਈ ਸੀ। ਮਸ਼ਾਲ ਨੂੰ ਮਸ਼ਾਲਾਂ ਦੀ ਰੀਲੇਅ ਰਾਹੀਂ ਪ੍ਰਾਚੀਨ ਓਲੰਪੀਆ ਦੇ ਖੰਡਰ ਮੰਦਰਾਂ ਅਤੇ ਖੇਡ ਮੈਦਾਨਾਂ ਵਿੱਚੋਂ ਲੰਘਾਇਆ ਜਾਵੇਗਾ। ਰੀਲੇਅ ਦੀ ਯੂਨਾਨ ਦੀ 11 ਦਿਨਾਂ ਦੀ ਯਾਤਰਾ ਏਥਨਜ਼ ਵਿੱਚ ਪੈਰਿਸ 2024 ਦੇ ਪ੍ਰਬੰਧਕਾਂ ਨੂੰ ਸੌਂਪਣ ਦੇ ਨਾਲ ਸਮਾਪਤ ਹੋਵੇਗੀ।
Advertisement
Advertisement