For the best experience, open
https://m.punjabitribuneonline.com
on your mobile browser.
Advertisement

ਵੱਧ ਦਲਿਤ ਵੋਟਾਂ ਦੇ ਬਾਵਜੂਦ ਕਦੇ ਜਲੰਧਰ ਤੋਂ ਜਿੱਤ ਨਾ ਸਕੀ ਬਸਪਾ

08:33 AM Apr 09, 2024 IST
ਵੱਧ ਦਲਿਤ ਵੋਟਾਂ ਦੇ ਬਾਵਜੂਦ ਕਦੇ ਜਲੰਧਰ ਤੋਂ ਜਿੱਤ ਨਾ ਸਕੀ ਬਸਪਾ
ਬਲਵਿੰਦਰ ਕੁਮਾਰ
Advertisement

ਸਰਬਜੀਤ ਗਿੱਲ
ਫਿਲੌਰ, 8 ਅਪਰੈਲ
ਮੌਜੂਦਾ ਲੋਕ ਸਭਾ ਹਲਕਾ ਜਲੰਧਰ (ਰਿਜ਼ਰਵ) 2004 ਤੋਂ ਪਹਿਲਾ ਜਨਰਲ ਹਲਕਾ ਹੁੰਦਾ ਸੀ। ਉਸ ਵੇਲੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫਰ ਆਈਕੇ ਗੁਜਰਾਲ ਨੇ ਇਸ ਹਲਕੇ ਤੋਂ ਹੀ ਜਿੱਤ ਕੇ ਕੀਤਾ ਸੀ। ਉਹ 1989 ਅਤੇ 1998 ’ਚ ਦੋ ਵਾਰ ਜਨਤਾ ਦਲ ਦੀ ਟਿਕਟ ’ਤੇ ਜਿੱਤੇ। ਇਸ ਤੋਂ ਇਲਾਵਾ 1971 ’ਚ ਉਸ ਵੇਲੇ ਦੇ ਵਿਦੇਸ਼ ਮੰਤਰੀ ਤੱਕ ਦਾ ਸਫ਼ਰ ਸਵਰਨ ਸਿੰਘ ਨੇ ਇਸ ਹਲਕੇ ਤੋਂ ਜਿੱਤ ਕੇ ਕੀਤਾ ਸੀ। 2004 ਤੋਂ ਇਸ ਹਲਕੇ ਦੀ ਬਣਤਰ ’ਚ ਤਬਦੀਲੀ ਦੇ ਨਾਲ-ਨਾਲ ਇਹ ਹਲਕਾ ਰਿਜ਼ਰਵ ਹੋ ਗਿਆ ਤਾਂ ਸਿਵਾਏ ਜ਼ਿਮਨੀ ਚੋਣ ਦੇ ਤਿੰਨ ਵਾਰ ਇੱਥੋਂ ਕਾਂਗਰਸ ਜੇਤੂ ਰਹੀ। ਦੋਆਬੇ ’ਚ ‘ਦਲਿਤ’ ਵੋਟ ਭਾਰੂ ਹੋਣ ਦੇ ਬਾਵਜੂਦ ਇਸ ਹਲਕੇ ਤੋਂ ਹਾਸ਼ੀਆਗਤ ਹਿੱਸੇ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦੀ ‘ਵੱਡੀ ਹਾਜ਼ਰੀ’ ਕਦੇ ਹਲਕੇ ਨੂੰ ਨਸੀਬ ਨਹੀਂ ਹੋਈ। 2019 ’ਚ ਜਦੋਂ ਪੀਡੀਏ ਹੋਂਦ ’ਚ ਆਇਆ ਤਾਂ ਬਸਪਾ ਦੇ ਬਲਵਿੰਦਰ ਕੁਮਾਰ ਨੂੰ 2 ਲੱਖ ਤੋਂ ਵੱਧ ਵੋਟ ਮਿਲੇ। 2014 ਦੌਰਾਨ ਬਸਪਾ ’ਚੋਂ ਗਏ ਪਵਨ ਕੁਮਾਰ ਟੀਨੂੰ ਨੂੰ ‘ਸਬਕ’ ਸਿਖਾਉਣ ਦੇ ਨਾਂ ਹੇਠ ਵੋਟ ਹੋਰ ਪਾਸੇ ਖਿਸਕ ਗਈ ਅਤੇ ਬਸਪਾ ਦੇ ਸੁਖਵਿੰਦਰ ਸਿੰਘ ਕੋਟਲੀ ਨੂੰ ਸਿਰਫ਼ 46,914 ਵੋਟ ਹੀ ਮਿਲੇ। ਉਂਝ 2009 ’ਚ ਬਸਪਾ ਦੇ ਸੁਰਜੀਤ ਸਿੰਘ ਨੂੰ 93 ਹਜ਼ਾਰ ਤੋਂ ਵੱਧ ਵੋਟ ਮਿਲੇ ਸਨ। 2004 ’ਚ ਬਸਪਾ ਦੇ ਉਮੀਦਵਾਰ ਵਜੋਂ ਦੇਵੀ ਦਾਸ ਨਾਹਰ ਨੂੰ 69 ਹਜ਼ਾਰ ਵੋਟ ਮਿਲੇ। 1992 ’ਚ ਬਸਪਾ ਦੇ ਵਿਪਨ ਕੁਮਾਰ ਨੇ 43,380 ਵੋਟ ਪ੍ਰਾਪਤ ਕੀਤੇ। ਕੁੱਝ ਚੋਣਾਂ ’ਚ ਬਸਪਾ ਅੰਬੇਡਕਰ ਦੇ ਉਮੀਦਵਾਰ ਨੇ ਆਪਣੀ ਛੋਟੀ ਮੋਟੀ ਸਰਗਰਮੀ ਵੀ ਦਿਖਾਈ। ਬਸਪਾ ਆਮ ਤੌਰ ’ਤੇ ਜ਼ਿਮਨੀ ਚੋਣ ਨਹੀਂ ਲੜਦੀ। ਇਸ ਕਾਰਨ ਇਸ ਵਾਰ ਹੋਈ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਨਾਲ ਸਮਝੌਤਾ ਹੋਣ ਦੇ ਬਾਵਜੂਦ ਇਸ ਨੇ ਜਲੰਧਰ ਤੋਂ ਦਾਅਵਾ ਨਹੀਂ ਕੀਤਾ। ਲਬਿਰੇਸ਼ਨ ਜਾਂ ਨਿਊ ਡੈਮੋਕਰੇਸੀ ਨੇ ਕਦੇ ਪਾਰਟੀ ਦੇ ਨਾਂ ’ਤੇ ਜਾਂ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੀ ਹੈ। ਮੌਜੂਦਾ ਆਰਐੱਮਪੀਆਈ ਦੇ ਦਰਸ਼ਨ ਨਾਹਰ ਨੇ ਆਜ਼ਾਦ ਉਮੀਦਵਾਰ ਵਜੋੋਂ 2014 ਦੌਰਾਨ ਦਸ ਹਜ਼ਾਰ ਤੋਂ ਵੱਧ ਵੋਟਾਂ ਲਈਆਂ। ਇਸ ਵਾਰ ਸੀਪੀਐੱਮ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਮਿਊਨਿਸਟਾਂ ਦੀ ਦਾਅਵੇਦਾਰੀ ਖਤਮ ਹੋ ਚੁੱਕੇ ਹਲਕਾ ਫਿਲੌਰ ਤੋਂ ਰਹੀ ਸੀ, ਜਿਥੋਂ ਇੱਕ ਵਾਰ ਮਾ. ਭਗਤ ਰਾਮ ਜੇਤੂ ਰਹੇ ਸਨ ਅਤੇ ਬਸਪਾ ਵੱਲੋਂ ਹਰਭਜਨ ਲਾਖਾ ਦੋ ਵਾਰ ਜੇਤੂ ਰਹੇ ਸਨ।

Advertisement

Advertisement
Author Image

joginder kumar

View all posts

Advertisement
Advertisement
×