ਦਾਨ ਸਿੰਘ ਵਾਲਾ ਦੇ ਡੇਰੇ ’ਚ ਗੁਟਕਾ ਸਾਹਿਬ ਦੀ ਬੇਅਦਬੀ
07:36 AM Nov 14, 2023 IST
ਬਠਿੰਡਾ (ਪੱਤਰ ਪ੍ਰੇਰਕ): ਦੀਵਾਲੀ ਮੌਕੇ ਪਿੰਡ ਦਾਨ ਸਿੰਘ ਵਾਲਾ ਦੇ ਇੱਕ ਡੇਰੇ ਅੰਦਰ ਅਖੰਡ ਪਾਠ ਦੌਰਾਨ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ। ਇਹ ਮਾਮਲਾ ਤਖ਼ਤ ਸ੍ਰੀ ਦਮਦਮਾ ਕੋਲ ਪੁੱਜਣ ’ਤੇ ਪੁਲੀਸ ਨੇ ਡੇਰਾ ਬਾਬਾ ਭਗਤ ਰਾਮ ਦੇ ਮੁਖੀ ਭਾਈ ਬਖਤੌਰ ਦਾਸ ਸਮੇਤ ਅਖੰਡ ਪਾਠ ਦੌਰਾਨ ਰੌਲ ਲਗਾਉਣ ਵਾਲੇ ਦੋ ਪਾਠੀਆਂ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੀਵਾਲੀ ਵਾਲੇ ਦਿਨ ਪਿੰਡ ਦੇ ਰੂਪ ਸਿੰਘ ਵੱਲੋਂ ਡੇਰੇ ਵਿਚ ਅਖੰਡ ਪਾਠ ਦੇ ਪਾਠ ਕਰਵਾਏ ਗਏ ਸਨ ਜਿਸ ਦੌਰਾਨ ਰੌਲ ਵਾਲੇ ਪਾਠੀ ਦੇ ਸ਼ਰਾਬ ਪੀਣ ਦਾ ਪਤਾ ਲੱਗਿਆ। ਇਥੇ ਟਰੰਕ ਵਿਚੋਂ ਪਾੜੇ ਗਏ ਗੁਟਕਾ ਸਾਹਿਬ ਤੇ ਹੋਰ ਸਮੱਗਰੀ ਮਿਲੀ।
Advertisement
Advertisement