For the best experience, open
https://m.punjabitribuneonline.com
on your mobile browser.
Advertisement

ਸੱਭਿਆਚਾਰ, ਭੂਗੋਲਿਕ ਬਣਤਰ ਤੇ ਜਨ ਜੀਵਨ ਦਾ ਚਤਿਰਣ

06:48 AM Nov 03, 2023 IST
ਸੱਭਿਆਚਾਰ  ਭੂਗੋਲਿਕ ਬਣਤਰ ਤੇ ਜਨ ਜੀਵਨ ਦਾ ਚਤਿਰਣ
Advertisement

ਡਾ. ਸੁਰਜੀਤ ਸਿੰਘ ਭਦੌੜ
ਇੱਕ ਪੁਸਤਕ - ਇੱਕ ਨਜ਼ਰ
ਪੁਸਤਕ ‘ਕੱਕੇ ਰੇਤੇ ਵਿੱਚ ਉਗੀਆਂ ਬਾਤਾਂ’ (ਕੀਮਤ: 300 ਰੁਪਏ; ਨਵਯੁੱਗ ਪਬਲਿਸ਼ਰਜ਼) ਕੇਸਰਾ ਰਾਮ ਦੁਆਰਾ ਅਨੁਵਾਦਤਿ ਤੇ ਸੰਪਾਦਤਿ ਚੋਣਵੀਆਂ ਰਾਜਸਥਾਨੀ ਕਹਾਣੀਆਂ ਦਾ ਸੰਗ੍ਰਹਿ ਹੈ। ਹਰ ਭਾਸ਼ਾ ਦੇ ਪਾਠਕਾਂ ਵਿੱਚ ਦੂਸਰੀ ਭਾਸ਼ਾ ਦੇ ਸਾਹਤਿ ਨੂੰ ਪੜ੍ਹਨ ਦੀ ਚਾਹਨਾ ਹੁੰਦੀ ਹੈ ਕਿਉਂਕਿ ਦੁਰਾਡੀ ਧਰਤੀ ਦੇ ਬਾਸ਼ਿੰਦਿਆਂ ਦੇ ਰਹਿਣ-ਸਹਿਣ ਦੀ ਜਾਣਕਾਰੀ ਪ੍ਰਾਪਤ ਕਰਨਾ ਵਿਅਕਤੀ ਦੀ ਫਤਿਰਤ ਵਿੱਚ ਸ਼ਾਮਿਲ ਹੁੰਦਾ ਹੈ। ਇਸ ਦੀ ਪੂਰਤੀ ਦਾ ਸਾਧਨ ਦੂਸਰੀਆਂ ਭਾਸ਼ਾਵਾਂ ਦੇ ਸਾਹਤਿ ਦਾ ਸਥਾਨਕ ਭਾਸ਼ਾ ਵਿੱਚ ਅਨੁਵਾਦ ਹੀ ਹੁੰਦਾ ਹੈ। ਰਾਜਸਥਾਨੀ ਕਹਾਣੀਆਂ ਦੀ ਖ਼ੂਬਸੂਰਤੀ ਸ਼ਾਇਦ ਇਹ ਹੈ ਕਿ ਉਨ੍ਹਾਂ ਨੇ ਲੋਕ ਕਥਾਵਾਂ ਤੇ ਬਾਤਾਂ ਦਾ ਪੱਲਾ ਨਹੀਂ ਛੱਡਿਆ ਜਿਸ ਕਰਕੇ ਬਾਤਾਂ ’ਚੋਂ ਨਿਕਲੀਆਂ ਕਹਾਣੀਆਂ ਉੱਥੋਂ ਦੇ ਸੱਭਿਆਚਾਰ, ਭੂਗੋਲਿਕ ਬਣਤਰ ਤੇ ਜਨ ਜੀਵਨ ਦਾ ਬਾਖ਼ੂਬੀ ਚਤਿਰਣ ਪੇਸ਼ ਕਰਦੀਆਂ ਹਨ। ਜਿਵੇਂ ਕਹਾਣੀਆਂ ‘ਸਹੀ ਗਲਤ’ (ਪ੍ਰਮੋਦ ਕੁਮਾਰ ਸ਼ਰਮਾ), ‘ਬੋਲ ਮੇਰੀ ਮਛਲੀ ਕਿੰਨਾ ਪਾਣੀ’ (ਮੰਗਤ ਬਾਦਲ) ਅਤੇ ‘ਮੱਛੀ’ (ਰਾਮੇਸ਼ਵਰ ਗੋਂਦਾਰਾ) ਕੱਕੇ ਰੇਤੇ ’ਚ ਪਾਣੀ ਦੀ ਅਣਹੋਂਦ ਵਿੱਚ ਜਿਉਂਦੇ ਰਾਜਸਥਾਨੀ ਪੇਂਡੂ ਜੀਵਨ ਦਾ ਝਲਕਾਰਾ ਪੇਸ਼ ਕਰਦਿਆਂ ਜਾਤ-ਪਾਤ ਵਤਿਕਰੇ ਦੀ ਸਥਤਿੀ ਤੇ ਪਾਣੀ ਬਚਾਉਣ ਖਾਤਰ ਉਪਰਾਲਿਆਂ ਦੀ ਪ੍ਰੇਰਨਾ ਹੈ।
ਰਾਜਸਥਾਨੀ ਜੀਵਨ ਸ਼ੈਲੀ ਬਾਰੇ ਰਚੀਆਂ ਇਨ੍ਹਾਂ ਕਹਾਣੀਆਂ ਦੀ ਸ਼ੁਰੂਆਤ ਬੜੇ ਰੌਚਕ ਢੰਗ ਨਾਲ ਹੁੰਦੀ ਹੈ ਅਤੇ ਭਾਸ਼ਾ ਆਮ ਬੋਲਚਾਲ ਵਾਲੀ। ਕਹਾਣੀਆਂ ਦੇ ਪਲਾਟ ਤੇ ਪਾਤਰ ਰਾਜਸਥਾਨ ਵਿੱਚੋਂ ਹੀ ਨਹੀਂ ਸਗੋਂ ਦੇਸ਼ ਦੇ ਹਰ ਖਿੱਤੇ ਦੇ ਜਾਪਦੇ ਹਨ। ਲੋਕਾਂ ਦੀਆਂ ਭਾਵਨਾਵਾਂ, ਰੁਚੀਆਂ, ਰੁਝੇਵੇਂ ਇੰਨ-ਬਿੰਨ ਮਿਲਦੇ-ਜੁਲਦੇ ਦਿਖਾਈ ਦਿੰਦੇ ਹਨ। ‘ਭਾਰਮਲੀ ਭੱਜੀ ਨਹੀਂ’ (ਰਾਮ ਕੁਮਾਰ ਓਝਾ) ਵਿਚਲੀ ਵਿਧਵਾ ਭਾਰਮਲੀ ਦਾ ਦਰਦ ਜਾਂ ‘ਦੁਬਿਧਾ’ (ਵਜਿੇਦਾਨ ਦੇਥਾ) ਦੀ ਪਾਤਰ ਨਵ-ਵਿਆਹੀ ਲਾੜੀ ਦਾ ਕਮਾਈਆਂ ਦੇ ਲਾਲਚ ’ਚ ਦੂਰ ਗਏ ਪਤੀ ਦੇ ਵਿਯੋਗ ਦਾ ਕਸ਼ਟ ਇਕੱਲੇ ਰਾਜਸਥਾਨ ਦੇ ਨਹੀਂ ਜਾਪਦੇ।
ਵਿਅਕਤੀ ਦੇ ਸਮਾਜਿਕ ਜੀਵਨ ਵਿੱਚ ਵਾਪਰਦੀਆਂ ਸਭ ਘਟਨਾਵਾਂ ’ਤੇ ਆਧਾਰਤਿ ਇਹ ਕਹਾਣੀਆਂ ਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਲੋਕਾਂ ਨੂੰ ਬੇਵਕੂਫ਼ ਬਣਾ ਕੇ ਪੈਸੇ ਠੱਗਣ ਲਈ ਬਣਾਵਟੀ ਫ਼ੋਨ ਕਾਲਾਂ ਅਤੇ ਥੋੜ੍ਹੇ ਸਮੇਂ ਵਿੱਚ ਅਮੀਰ ਬਣਾ ਦੇਣ ਦੇ ਲਾਲਚ ’ਚ ਗੁੰਮਰਾਹ ਹੁੰਦੇ ਨੌਜਵਾਨ ‘ਕਿੰਨੀਆਂ ਕਹਾਣੀਆਂ ਖਤਮ’ (ਭਰਤ ਓਲਾ), ਘਰਾਂ ਵਿੱਚ ਇੱਕ ਤੋਂ ਵੱਧ ਮੁੰਡਿਆਂ ਤੇ ਨੂੰਹਾਂ ਦੇ ਪਰਿਵਾਰਕ ਰਿਸ਼ਤੇ ‘ਹਮੇਲ’ (ਸ਼ਾਂਤੀ ਭਾਰਦਵਾਜ ਰਾਕੇਸ਼), ਔਰਤ ਦੀਆਂ ਦੁਸ਼ਵਾਰੀਆਂ ‘ਬਾਂਝ’ (ਅਰਵਿੰਦ ਆਸ਼ੀਆ) ਮੁਕੰਮਲ ਵਰਣਨ ਪੇਸ਼ ਕਰਦੀਆਂ ਹਨ।
ਕਤਿਾਬ ਵਿਚਲੀਆਂ ਕਹਾਣੀਆਂ ‘ਲਾਜਵਾਬ’ (ਪ੍ਰਹਲਾਦ ਸ਼੍ਰੀਮਾਲੀ), ‘ਰੇਖਾ ਦਾ ਪੁਲ’ (ਕਮਲ ਰੰਗਾ), ‘ਦੂਜੀ ਔਰਤ’ (ਨੰਦ ਭਾਰਦਵਾਜ) ਅਤੇ ‘ਮਰਦ ਜਾਤ’ (ਬੁਲਾਕੀ ਸ਼ਰਮਾ) ਸਮਾਜਿਕ ਰਿਸ਼ਤਿਆਂ ’ਚ ਔਰਤ ਦੇ ਮਾਣ ਸਨਮਾਨ ਨੂੰ ਲੱਗਦੇ ਧੱਕੇ ਦਾ ਬਾਖ਼ੂਬੀ ਚਤਿਰਨ ਪੇਸ਼ ਕਰਦੀਆਂ ਹਨ। ਸਮਾਜ ਵਿੱਚ ਮਰਦ ਔਰਤ ਦੀ ਬਰਾਬਰੀ ਲਈ ਉੱਠਦੇ ਸਵਾਲਾਂ ਨੂੰ ਅਸਲ ’ਚ ਲਾਜਵਾਬ ਕਰ ਦਿੰਦੀ ਹੈ ਕਹਾਣੀ ‘ਲਾਜਵਾਬ’ ਜਦੋਂ ਕਹਾਣੀ ਦੀ ਮਹਿਲਾ ਪਾਤਰ ਮਰਦ ਪਾਤਰ ਨੂੰ ਸਵਾਲ ਕਰਦੀ ਹੈ ਕਿ ‘ਜੇ ਇਸ ਤਰ੍ਹਾਂ ਤੁਹਾਡੀ ਪਤਨੀ ਵੀ ਅੱਧੀ ਰਾਤ ਨੂੰ ਕਿਸੇ ਅਣਜਾਣ ਮਰਦ ਨੂੰ ਲੈ ਕੇ ਘਰ ਆਉਂਦੀ ਤਾਂ ਕੀ ਤੁਸੀਂ ਵੀ ਉਸ ਮਰਦ ਦਾ ਸਵਾਗਤ ਇਸੇ ਸਹਜਤਿਾ ਨਾਲ ਕਰਦੇ ਜਿਵੇਂ ਤੁਹਾਡੀ ਪਤਨੀ ਨੇ ਮੇਰੇ ਨਾਲ ਕੀਤਾ ਹੈ??’ ਦੂਜੇ ਪਾਸੇ ‘ਰੇਖਾ ਦਾ ਪੁਲ’ ਕਹਾਣੀ ਨੌਕਰੀ ਕਰਨ ਲਈ ਔਰਤ ਦੇ ਆਤਮ-ਸਨਮਾਨ ਦੇ ਸਬੰਧ ਵਿੱਚ ਗਿਰਗਿਟ ਵਾਂਗ ਰੰਗ ਬਦਲਦੇ ਪਤੀਆਂ ਦੀ ਕਹਾਣੀ ਹੈ ਜੋ ਆਪਣੇ ਮਤਲਬ ਲਈ ਪਤਨੀ ਦਾ ਕਿਸ ਹੱਦ ਤੱਕ ਸੌਦਾ ਤੈਅ ਕਰ ਸਕਦੇ ਹਨ। ਕੁੜੀਆਂ ਨੂੰ ਕੁੱਖ ’ਚ ਮਾਰਨ ਭਾਵ ਮਾਦਾ ਭਰੂਣ ਹੱਤਿਆ ਖਿਲਾਫ਼ ਸਫ਼ਲ ਸੁਨੇਹਾ ਦੇਣ ’ਚ ਕਾਮਯਾਬ ਹੁੰਦੀ ਹੈ ਕਹਾਣੀ ‘ਫੈਸਲਾ’ (ਦੁੱਲਾ ਰਾਮ ਸਹਾਰਨਾ)। ਭਾਰਤੀ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਦੀ ਵਿਥਿਆ ਬਿਆਨ ਕਰਦੀਆਂ ਕਹਾਣੀਆਂ ‘ਦਾਹ ਸੰਸਕਾਰ’ (ਦਿਨੇਸ਼ ਪੰਚਾਲ) ਅਤੇ ‘ਲੇਬਲ’ (ਉਮੈਦ ਧਾਨੀਆ) ਭਾਰਤੀ ਸਮਾਜ ਦਾ ਕੋਝਾ ਪੱਖ ਪੇਸ਼ ਕਰਦੀਆਂ ਹਨ। ਇੱਥੇ ‘ਦਾਹ ਸੰਸਕਾਰ’ ਵਿਚਲਾ ਪਾਤਰ ਨਾਰੀਆ, ਮੁਰਦੇ ਦੀ ਅਰਥੀ ਨੂੰ ਦਾਗ਼ ਲਾਉਣ ਲਈ ਜਗ੍ਹਾ ਨਾ ਮਿਲਣ ਕਰਕੇ ਕਹਿੰਦਾ ਹੈ ਕਿ ‘‘ਇੱਥੇ ਤਾਂ ਸਾਨੂੰ ਰੱਜ ਕੇ ਰੋਣ ਦੀ ਵੀ ਅਜ਼ਾਦੀ ਨਹੀਂ।’’ ‘ਲੇਬਲ’ ਕਹਾਣੀ ਵਿੱਚ ਉੱਚ ਅਹੁਦੇ ’ਤੇ ਬੈਠਾ ਕੁਲੈਕਟਰ (ਪਾਤਰ) ਇਹ ਸਵਾਲ ਕਰਦਾ ਹੈ ਕਿ ‘‘ਉੱਚ ਅਹੁਦਿਆਂ ’ਤੇ ਪਹੁੰਚ ਕੇ ਵੀ ਦਲਤਿ ਹੋਣ ਦਾ ਲੇਬਲ ਕਿਵੇਂ ਲੱਗਾ ਰਹਿੰਦਾ ਹੈ??’’
ਇਹ ਕਹਾਣੀ ਸੰਗ੍ਰਹਿ ਸਾਂਭਣਯੋਗ ਦਸਤਾਵੇਜ਼ ਹੈ ਕਿਉਂਕਿ ਇਸ ਵਿੱਚ ਰਾਜਸਥਾਨ ਦੇ 26 ਪ੍ਰਮੁੱਖ ਕਹਾਣੀਕਾਰਾਂ ਦੁਆਰਾ ਰਚਤਿ 26 ਚਰਚਤਿ ਕਹਾਣੀਆਂ ਦਰਜ ਹਨ। ਰਾਜਸਥਾਨੀ ਸਾਹਤਿ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ‘ਪਦਮ ਸ਼੍ਰੀ’ ਸਨਮਾਨਤਿ ਪ੍ਰਾਪਤ ਵਜਿੇਦਾਨ ਦੇਥਾ (ਦੁਬਿਧਾ) ਅਤੇ ਚੰਦਰ ਪ੍ਰਕਾਸ਼ ਦੇਵਲ (ਬਸ ਵਿੱਚ ਰੋਝ) ਦੀਆਂ ਕਹਾਣੀਆਂ ਤੋਂ ਇਲਾਵਾ ਸਾਹਤਿ ਅਕਾਦਮੀ ਪੁਰਸਕਾਰ ਪ੍ਰਾਪਤ ਪ੍ਰਸਿੱਧ ਰਾਜਸਥਾਨੀ ਕਹਾਣੀਕਾਰਾਂ ਸ਼ਾਂਤੀ ਭਾਰਦਵਾਜ ਰਾਕੇਸ਼, ਨੰਦ ਭਾਰਦਵਾਜ, ਮੰਗਤ ਬਾਦਲ, ਰਾਮ ਸਵਰੂਪ ਕਿਸਾਨ, ਕਮਲ ਗੰਗਾ, ਚੇਤਨ ਸਵਾਮੀ, ਬੁਲਾਕੀ ਸ਼ਰਮਾ, ਮਾਲ ਚੰਦ ਤਿਵਾੜੀ, ਭਰਤ ਓਲਾ, ਦਿਨੇਸ਼ ਪੰਚਾਲ, ਪੂਰਣ ਚੰਦ ਪੂਰਣ, ਦੁਲਾ ਰਾਮ ਸਹਾਰਣ ਦੀਆਂ ਸ਼ਾਨਦਾਰ ਕਹਾਣੀਆਂ ਨੂੰ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸੰਪਰਕ: 98884-88060

Advertisement

Advertisement
Author Image

joginder kumar

View all posts

Advertisement
Advertisement
×