ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਸ਼ਾ ਵਿਭਾਗ ਨੇ ਹਿੰਦੀ ਦਿਵਸ ਮਨਾਇਆ

11:20 AM Sep 18, 2024 IST
ਸਮਾਗਮ ਦੌਰਾਨ ਨਾਟਕ ਖੇਡਦੇ ਹੋਏ ਕਲਾਕਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਸਤੰਬਰ
ਭਾਸ਼ਾ ਵਿਭਾਗ ਪੰਜਾਬ ਨੇ ਲੰਘੀ ਸ਼ਾਮ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ ਵਿੱਚ ਹਿੰਦੀ ਦਿਵਸ ਸਮਾਰੋਹ ਕਰਵਾਇਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ ’ਚ ਹੋਏ ਇਸ ਸਮਾਗਮ ਦਾ ਮੁੱਖ ਆਕਰਸ਼ਨ ਨਾਟਕ ਵਾਲਾ ਗਰੁੱਪ ਵੱਲੋਂ ਰਾਜੇਸ਼ ਸ਼ਰਮਾ ਦੀ ਨਿਰਦੇਸ਼ਨ ’ਚ ਪੇਸ਼ ਕੀਤਾ ਗਿਆ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ‘ਗੋਦਾਨ’ ਦਾ ਨਾਟਕੀ ਰੂਪਾਂਤਰਨ ਰਿਹਾ। ਇਸ ਸਮਾਗਮ ਦੀ ਪ੍ਰਧਾਨਗੀ ਪਦਮਸ੍ਰੀ ਡਾ. ਰਤਨ ਸਿੰਘ ਜੱਗੀ (ਸ਼੍ਰੋਮਣੀ ਸਾਹਿਤ ਰਤਨ) ਨੇ ਕੀਤੀ ਅਤੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਵਿਕਾਸ ਕੁਮਾਰ ਨੇ ਮੁੱਖ ਬੁਲਾਰੇ ਵਜੋਂ ‘ਹਿੰਦੀ ਭਾਸ਼ਾ ਦੀ ਪੰਜਾਬ ’ਚ ਅਜੋਕੀ ਸਥਿਤੀ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।
ਜਸਵੰਤ ਜ਼ਫ਼ਰ ਨੇ ਕਿਹਾ ਕਿ ਸਾਰੀਆਂ ਹੀ ਭਾਸ਼ਾਵਾਂ ਜ਼ੁਬਾਨਾਂ ਹਮੇਸ਼ਾ ਹੀ ਇੱਕ ਦੂਜੇ ਨਾਲ ਸ਼ਬਦਾਂ ਦਾ ਅਦਾਨ ਪ੍ਰਦਾਨ ਕਰਦੀਆਂ ਰਹਿੰਦੀਆਂ ਹਨ ਜਿਸ ਸਦਕਾ ਹੀ ਭਾਸ਼ਾਵਾਂ ਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ। ਮੁੱਖ ਵਕਤਾ ਡਾ. ਵਿਕਾਸ ਕੁਮਾਰ ਨੇ ਪੰਜਾਬ ਵਿੱਚ ਹਿੰਦੀ ਦੀ ਵੱਖ-ਵੱਖ ਪੱਖਾਂ ਤੋਂ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਉਣ ਦੇ ਨਾਲ-ਨਾਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਨਾਮਣਾ ਖੱਟਣ ਵਾਲੇ ਪੰਜਾਬੀਆਂ ਦਾ ਜ਼ਿਕਰ ਵੀ ਕੀਤਾ। ਸਮਾਗਮ ਦੀ ਪ੍ਰਧਾਨਗੀ ਕਿਰਦਿਆਂ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਭਾਸ਼ਾ ਤੇ ਸਾਹਿਤ ਦੇ ਖੇਤਰ ’ਚ ਕੋਈ ਲਕੀਰ ਨਹੀਂ ਹੋਣੀ ਚਾਹੀਦੀ। ਇਸ ਮੌਕੇ ‘ਗੋਦਾਨ’ ਨਾਵਲ ਦੇ ਵਿਸ਼ਨੂੰ ਪ੍ਰਭਾਕਰ ਵੱਲੋਂ ਕੀਤੇ ਗਏ ਨਾਟਕੀ ਰੂਪਾਂਤਰਨ ਦੀ ਖ਼ੂਬਸੂਰਤ ਪੇਸ਼ਕਾਰੀ ਦੌਰਾਨ ਡੇਢ ਦਰਜਨ ਕਲਾਕਾਰਾਂ ਵੱਲੋਂ ਕਿਸਾਨਾਂ ਵੱਲੋਂ ਆਪਣੇ ਚਾਵਾਂ ਤੇ ਸੁਫ਼ਨਿਆਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸੰਘਰਸ਼ ਦੌਰਾਨ ਆਉਣ ਵਾਲੀਆਂ ਆਰਥਿਕ ਤੇ ਸਮਾਜਿਕ ਔਕੜਾਂ ਨੂੰ ਬੜੀ ਸੰਜੀਦਗੀ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਰਵੀ ਭੂਸ਼ਨ, ਸਮਰਵੀਰ, ਵਿਨੈ ਪੁਰੀ, ਚੰਦਨ ਬਲੋਚ, ਤਨਿਸ਼ਕ, ਦਿਵਿਆਸ਼ੀ, ਹਰਪ੍ਰੀਤ ਕੌਰ, ਸੁਰਮੀਤ, ਇਸ਼ਨੂਰ, ਸ਼ਿਵਮ, ਸਾਹਿਬ ਸਿੰਘ, ਗੈਵਨ ਸ਼ੈਟੀ, ਸਰਗੁਣ ਤੇ ਜਲਸੀਰਤ ਨੇ ਵੀ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਇਹ ਨਾਟਕ ਮਰਹੂਮ ਰੰਗਕਰਮੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਜਨਮ ਦਿਨ ਨੂੰ ਸਮਰਪਿਤ ਸੀ। ਸਮਾਗਮ ਦੀ ਸੰਚਾਲਕ ਤੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।

Advertisement

Advertisement