ਘਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ
06:44 AM Jul 08, 2023 IST
ਹੁਸ਼ਿਆਰਪੁਰ: ਸਿਹਤ ਵਿਭਾਗ ਵਲੋਂ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਤੇ ਚਿਕਨਗੁਣੀਆ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਜਗਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣ ਘਰਾਂ ਦੇ ਪਾਸ ਪਾਸ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਦੱਸਿਆ ਕਿ ਅੱਜ ਟੀਮਾਂ ਨੇ ਮੁਹੱਲਾ ਰਾਮਗੜ੍ਹ, ਲਾਭ ਨਗਰ, ਸ਼ਿਵਾਲਿਕ ਐਵੇਨਿਊ, ਅਜੀਤ ਨਗਰ ਅਤੇ ਪ੍ਰੀਤਮ ਵਗਰ, ਭੀਮ ਨਗਰ ਸ਼ਿਵਾਲਿਕ ਐਵਨਿਊ, ਕੱਚੇ ਕੁਆਰਟਰ, ਪ੍ਰੇਮਗੜ੍ਹ, ਅਜੀਤ ਨਗਰ, ਭੀਮ ਨਗਰ ਆਦਿ ਇਲਾਕਿਆਂ ਦਾ ਦੌਰਾ ਕਰਕੇ 969 ਘਰਾਂ ਵਿਚ ਦਸਤਕ ਦਿੱਤੀ ਅਤੇ 4942 ਘਰਾਂ ਦੇ ਕਨਟੇਨਰ ਚੈਕ ਕੀਤੇ ਜਿਨ੍ਹਾਂ ਵਿਚੋਂ 106 ਵਿਚ ਡੇਂਗੂ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement