ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਪ੍ਰਦਰਸ਼ਨ

07:07 AM Aug 08, 2024 IST
ਪ੍ਰਦਰਸ਼ਨ ਮਗਰੋਂ ਐੱਸਡੀਓ ਨਾਲ ਗੱਲਬਾਤ ਦੌਰਾਨ ਵਫ਼ਦ ’ਚ ਸ਼ਾਮਲ ਨੁਮਾਇੰਦੇ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਅਗਸਤ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਨੇ ਅੱਜ ਪਾਵਰਕੌਮ ਦੇ ਸਿੱਧਵਾਂ ਬੇਟ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਹ ਕਿਸਾਨ ਤੇ ਮਜ਼ਦੂਰ ਕਾਰਕੁਨ ਬਿਜਲੀ ਦੇ ਨਾਕਸ ਪ੍ਰਬੰਧ ਦਰੁਸਤ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਚੌਵੀ ਘੰਟੇ ਪਿੰਡਾਂ ਦੀ ਬਿਜਲੀ ਸਪਲਾਈ ਨਿਰਵਿਘਨ ਨਹੀਂ ਮਿਲ ਰਹੀ। ਇਸ ਬਾਰੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਣ ਲੱਗੇ ਹਨ। ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਅਤੇ ਮਜ਼ਦੂਰ ਆਗੂ ਗੁਰਮੇਲ ਸਿੰਘ ਭੂਪਾ ਦੀ ਅਗਵਾਈ ਹੇਠਲਾ ਵਫ਼ਦ ਐੱਸਡੀਓ ਹਰਮਨਜੀਤ ਸਿੰਘ ਨੂੰ ਮਿਲਿਆ। ਐੱਸਡੀਓ ਨੇ ਦੱਸਿਆ ਕਿ ਗਰਿੱਡ ’ਚ ਦਰੱਖ਼ਤਾਂ ਦੀ ਕਟਾਈ ਜਲਦ ਕਰਵਾ ਕੇ ਇਹ ਟਰਿਪਿੰਗ ਬੰਦ ਕਰ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਸਭ ਤੋਂ ਅਫਸੋਸਨਾਕ ਇਹ ਹੈ ਕਿ ਬਿਜਲੀ ਮਹਿਕਮੇ ਕੋਲ ਸਟਾਫ਼ ਨਾ ਹੋਣ ਕਾਰਨ ਐੱਸਡੀਓ ਨੇ ਵਫ਼ਦ ਤੋਂ ਲੇਬਰ ਭੇਜਣ ਦੀ ਮੰਗ ਕੀਤੀ। ਹੈਰਾਨੀਜਨਕ ਹੈ ਕਿ ਇਸ ਬੁਨਿਆਦੀ ਮਹਿਕਮੇ ’ਚ ਸਟਾਫ ਨਾ ਹੋਣ ਕਾਰਨ ਪਾਵਰ ਸਪਲਾਈ ਨਿਰਵਿਘਨ ਨਹੀਂ ਦਿੱਤੀ ਜਾ ਰਹੀ। ਵਫ਼ਦ ਨੇ ਪੰਜਾਬ ਸਰਕਾਰ ਤੋਂ ਪੱਕਾ ਸਟਾਫ਼ ਭਰਤੀ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਬਿਜਲੀ ਘਰ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਜਸਵਿੰਦਰ ਸਿੰਘ ਭਮਾਲ, ਤੇਜਾ ਸਿੰਘ, ਜਗਰਾਜ ਸਿੰਘ ਤੇ ਰਾਜੂ ਸਿੱਧਵਾਂ ਬੇਟ ਆਦਿ ਹਾਜ਼ਰ ਸਨ।

Advertisement

Advertisement
Advertisement