ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨਰੇਗਾ ਮੇਟ ਨੂੰ ਹਟਾਉਣ ਖ਼ਿਲਾਫ਼ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ

07:59 AM Jul 17, 2024 IST

ਪੱਤਰ ਪ੍ਰੇਰਕ
ਜੈਤੋ, 16 ਜੁਲਾਈ
ਮਨਰੇਗਾ ਯੋਜਨਾ ਤਹਿਤ ਮੇਟ ਵਜੋਂ ਤਾਇਨਾਤ ਇੱਕ ਮਹਿਲਾ ਤੋਂ ਉ ਸਦਾ ਰੁਤਬਾ ਕਥਿਤ ਤੌਰ ’ਤੇ ਖੋਹੇ ਜਾਣ ਖ਼ਿਲਾਫ਼ ਮਨਰੇਗਾ ਮਜ਼ਦੂਰਾਂ ਨੇ ਅੱਜ ਇੱਥੇ ਬੀਡੀਪੀਓ ਦਫ਼ਤਰ ਦੇ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀਆਂ ਦੀ ਅਗਵਾਈ ਕਰ ਰਹੇ ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਅਨੁਸਾਰ ਪਿੰਡ ਝੱਖੜ ਵਾਲਾ ਦੀ ਮੇਟ ਪਵਨਪ੍ਰੀਤ ਕੌਰ ਨੂੰ ਕਰੀਬ ਦੋ ਵਰ੍ਹੇ ਪਹਿਲਾਂ ਪਿੰਡ ’ਚ ਮਤਾ ਪਾ ਕੇ ਮੇਟ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਸਿਆਸੀ ਸ਼ਹਿ ’ਤੇ ਕੁਝ ਆਗੂਆਂ ਵੱਲੋਂ ਬਗ਼ੈਰ ਪੰਚਾਇਤ ਦਾ ਇਜਲਾਸ ਬੁਲਾਏ ਉਸ ਬਦਲ ਦਿੱਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਮਨਰੇਗਾ ਕਾਨੂੰਨ ਤਹਿਤ ਮਨਰੇਗਾ ਮਜ਼ਦੂਰਾਂ ਦੇ ਇਜਲਾਸ ਵਿੱਚ ਮਤਾ ਪਾ ਕੇ ਅਜਿਹਾ ਕੀਤਾ ਜਾ ਸਕਦਾ ਹੈ ਪਰ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ ਗਿਆ। ਗੋਰਾ ਮੱਤਾ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਣ ਅਤੇ ਮਨਰੇਗਾ ਕਾਮਿਆਂ ਨੂੰ ਕੰਮ ਦੇਣ ਦੇ ਵਾਅਦੇ ਮਗਰੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਗੋਰਾ ਰੋੜੀਕਪੂਰਾ, ਵੀਰਪਾਲ ਕੌਰ ਬਿਸ਼ਨੰਦੀ, ਰਣਜੀਤ ਸਿੰਘ ਸੋਨੀ ਦਬੜ੍ਹੀਖਾਨਾ ਆਦਿ ਹਾਜ਼ਰ ਸਨ।

Advertisement

Advertisement
Advertisement