ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਸ਼ਨ ਵੰਡਣ ਦੇ ਕੰਮ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ

06:59 AM Jul 02, 2024 IST
ਮਾਰਕਫੈਡ ਦੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ।-ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੁਲਾਈ
ਕੇਂਦਰੀ ਭੰਡਾਰ ਅਧੀਨ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਮਾਰਕਫੈਡ ਪੰਜਾਬ ਦੀ ਨਿਗਰਾਨੀ ਹੇਠ ਖੋਲ੍ਹੀਆਂ ਦੁਕਾਨਾਂ ’ਤੇ ਘਰ-ਘਰ ਰਾਸ਼ਨ ਵੰਡਣ ਲਈ ਜਨਵਰੀ ਵਿੱਚ ਨਿਯੁਕਤ ਕੀਤੇ ਨੌਜਵਾਨਾਂ ਨੂੰ ਕੰਮ ਤੋਂ ਫਾਰਗ ਕਰ ਦਿੱਤਾ ਗਿਆ। ਇਨ੍ਹਾਂ ਤੋਂ ਦੁਕਾਨਾਂ ਦੀਆਂ ਚਾਬੀਆਂ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਵਾਪਸ ਲੈ ਗਈਆਂ ਹਨ। ਕੰਮ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਇਥੇ ਮਾਰਕਫੈਡ ਦੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਕਿਰਤੀ ਨੌਜਵਾਨਾਂ ਵੇਦ ਪ੍ਰਕਾਸ਼, ਗੁਰਬਖ਼ਸ ਸਿੰਘ, ਗੁਰਬਚਨ ਸਿੰਘ, ਬਸ਼ੀਰ ਖਾਨ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਇਰਫ਼ਾਨ ਖਾਨ, ਬੇਅੰਤ ਸਿੰਘ, ਬੂਟਾ ਸਿੰਘ ਆਦਿ ਨੇ ਦੱਸਿਆ ਕਿ ਕੇਂਦਰੀ ਭੰਡਾਰ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਮਾਰਕਫੈਡ ਦੀ ਸੁਪਰਵੀਜ਼ਨ ਅਧੀਨ ਘਰ-ਘਰ ਰਾਸ਼ਨ ਪਹੁੰਚਾਉਣ ਲਈ ਜਨਵਰੀ-2024 ਵਿੱਚ ਦੁਕਾਨਾਂ ਖੋਲ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਚ 70 ਅਤੇ ਪੂਰੇ ਪੰਜਾਬ ਵਿਚ ਕਰੀਬ 1500 ਦੁਕਾਨਾਂ ਖੋਲ੍ਹੀਆਂ ਸਨ ਜਿਥੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਕੰਮ ਲਈ ਸੁਪਰਵਾਈਜ਼ਰ, ਫੀਲਡ ਸੁਪਰਵਾਈਜ਼ਰ, ਦੁਕਾਨਦਾਰ, ਡਰਾਈਵਰ ਅਤੇ ਵਰਕਰ ਨਿਯੁਕਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਨਿਯੁਕਤੀ ਪੱਤਰਾਂ ਦੀ ਬਜਾਏ ਸਿਰਫ਼ ਸਨਾਖ਼ਤੀ ਕਾਰਡ ਹੀ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਦੁਕਾਨਾਂ ਵਿਚ ਫਰਨੀਚਰ ਅਤੇ ਹੋਰ ਸਾਮਾਨ ਦਾ ਵਰਕਰਾਂ ਵਲੋਂ ਖੁਦ ਹੀ ਪ੍ਰਬੰਧ ਕੀਤਾ ਸੀ, ਹੁਣ ਸਰਕਾਰ ਵੱਲੋਂ 1 ਜੁਲਾਈ ਤੋਂ ਚਾਰ-ਚਾਰ ਮਹੀਨਿਆਂ ਦਾ ਇਕੱਠਾ ਰਾਸ਼ਨ ਦੇਣ ਦੀ ਸ਼ੁਰੂ ਕੀਤੀ ਸਕੀਮ ਕਾਰਨ ਬੀਤੀ 30 ਜੂਨ ਨੂੰ ਸਮੂਹ ਵਰਕਰਾਂ ਤੋਂ ਦੁਕਾਨਾਂ ਦੀਆਂ ਚਾਬੀਆਂ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਵਾਪਸ ਲੈ ਲਈਆਂ ਹਨ ਅਤੇ ਅਚਾਨਕ ਬਿਨਾਂ ਕਿਸੇ ਨੋਟਿਸ ਤੋਂ ਕੰਮ ਤੋਂ ਫਾਰਗ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਈ-ਜੂਨ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਫੀਲਡ ਵਿੱਚ ਕੰਮ ’ਤੇ ਬਹਾਲ ਕੀਤਾ ਜਾਵੇ ਅਤੇ ਬਕਾਇਆ ਤਨਖਾਹਾਂ, ਖਰਚੇ ਅਤੇ ਹੋਰ ਬਿਲਾਂ ਦੀ ਅਦਾਇਗੀ ਕੀਤੀ ਜਾਵੇ।

Advertisement

ਇਸ ਸਬੰਧੀ ਮਾਰਕਫੈੱਡ ਜ਼ਿੰਮੇਵਾਰ ਨਹੀਂ: ਐੱਫਐੱਸਓ

ਮਾਰਕਫੈੱਡ ਦੇ ਐੱਫਐੱਸਓ ਅਮਰਿੰਦਰ ਜੀਤ ਵਰਮਾ ਦਾ ਕਹਿਣਾ ਹੈ ਕਿ ਕੇਂਦਰੀ ਭੰਡਾਰ ਏਜੰਸੀ ਵੱਲੋਂ ਘਰ-ਘਰ ਰਾਸ਼ਨ ਵੰਡਣ ਲਈ ਜ਼ੋਨ ਬਣਾਏ ਗਏ ਸਨ ਜਿਨ੍ਹਾਂ ਵਿੱਚ ਕੇਂਦਰੀ ਭੰਡਾਰ ਵੱਲੋਂ ਹੀ ਵਰਕਰਾਂ ਦੀ ਨਿਯੁਕਤੀ ਕੀਤੀ ਸੀ ਜਿਸ ਸਬੰਧੀ ਮਾਰਕਫੈਡ ਜ਼ਿੰਮੇਵਾਰ ਨਹੀਂ ਹੈ।

Advertisement
Advertisement
Advertisement