For the best experience, open
https://m.punjabitribuneonline.com
on your mobile browser.
Advertisement

ਬਿਜਲੀ ਕਾਮਿਆਂ ਵੱਲੋਂ ਪ੍ਰਦਰਸ਼ਨ

06:35 AM May 31, 2024 IST
ਬਿਜਲੀ ਕਾਮਿਆਂ ਵੱਲੋਂ ਪ੍ਰਦਰਸ਼ਨ
ਸੈਕਟਰ 16 ਵਿੱਚ ਯੂਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਾਮੇ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 30 ਮਈ
ਯੂ.ਟੀ. ਚੰਡੀਗੜ੍ਹ ਦੇ ਬਿਜਲੀ ਕਾਮਿਆਂ ਨੇ ਸਾਲ 2024-25 ਦੇ ਸੋਧੇ ਹੋਏ ਡੀ.ਸੀ. ਰੇਟਾਂ ਵਿੱਚ ਬਰਾਬਰ ਗ੍ਰੇਡ ਪੇਅ ਵਾਲੀਆਂ ਸ਼੍ਰੇਣੀਆਂ ਨੂੰ ਤਨਖਾਹ ਵਿੱਚ ਬਰਾਬਰ ਵਾਧਾ ਨਾ ਦੇਣ ਦੇ ਵਿਰੋਧ ਵਜੋਂ ਸੈਕਟਰ 16 ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਚੇਅਰਮੈਨ ਵਰਿੰਦਰ ਬਿਸ਼ਟ ਨੇ ਕਿਹਾ ਕਿ ਸਾਲ 2024-25 ਦੇ ਸੋਧੇ ਹੋਏ ਡੀਸੀ ਤਨਖਾਹ ਵਿੱਚ ਬਰਾਬਰ ਵਾਧਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਸ਼ੀਅਨ, ਜੂਨੀਅਰ ਟੈਕਨੀਸ਼ੀਅਨ, ਲਿਫਟ ਅਪ੍ਰੇਟਰ, ਜੂਨੀਅਰ ਟੈਕਨੀਸ਼ੀਅਨ ਡੀਜੀ ਸੈੱਟ ਅਪ੍ਰੇਟਰ ਅਤੇ ਜੂਨੀਅਰ ਟੈਕਨੀਸ਼ੀਅਨ, ਫਾਇਰ ਸੈੱਸ ਅਪ੍ਰੇਟਰ ਦੀ ਗ੍ਰੇਡ ਪੇਅ 2400 ਰੁਪਏ ਹੈ। ਇਸ ਗ੍ਰੇਡ ਪੇਅ ਵਾਲੀਆਂ ਸਾਰੀਆਂ ਸ਼੍ਰੇਣੀਆਂ ਨੂੰ 28,203 ਰੁਪਏ ਦੇ ਸੋਧੇ ਹੋਏ ਡੀਸੀ ਰੇਟ ਦਿੱਤੇ ਗਏ ਹਨ ਪਰ ਚਾਰੋਂ ਸ਼੍ਰੇਣੀਆਂ ਨੂੰ ਸਿਰਫ 4 ਤੋਂ 5 ਪ੍ਰਤੀਸ਼ਤ ਦਾ ਵਾਧਾ ਦਿੱਤਾ ਗਿਆ ਹੈ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਡੀਸੀ ਰੇਟਾਂ ਵਿੱਚ ਕੀਤਾ ਜਾ ਰਿਹਾ ਇਹ ਵਿਤਕਰਾ ਖਤਮ ਨਾ ਕੀਤਾ ਗਿਆ ਤਾਂ ਤੇਜ਼ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸਿੰਗ ਕਾਮਿਆਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਕਿਰਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਨੌਕਰੀਆਂ ਦੇ ਬਹਾਨੇ ਪੈਸੇ ਠੱਗਣ ਵਾਲੇ ਠੇਕੇਦਾਰਾਂ ਅਤੇ ਦਲਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਿਭਾਗੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾਵੇ।

Advertisement

ਏਡੀਸੀ ਨੂੰ ਦਿੱਤਾ ਮੰਗ ਪੱਤਰ

ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮ ਆਗੂਆਂ ਵੱਲੋਂ ਏਡੀਸੀ ਅਨੀਸ਼ਾ ਸ੍ਰੀਵਾਸਤਵਾ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਇਹ ਵਿਤਕਰਾ ਖ਼ਤਮ ਕਰਨ ਦੀ ਮੰਗ ਕੀਤੀ ਗਈ। ਏਡੀਸੀ ਨੇ ਭਰੋਸਾ ਦਿਵਾਇਆ ਕਿ ਇਸ ਵਿਸ਼ੇ ’ਤੇ ਜਲਦੀ ਹੀ ਮੀਟਿੰਗ ਕਰਵਾਈ ਜਾਵੇਗੀ ਅਤੇ ਡੀਸੀ ਰੇਟਾਂ ਵਿਚ ਰਹਿੰਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ। ਇਸ ਭਰੋਸੇ ਮਗਰੋਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।

Advertisement
Author Image

joginder kumar

View all posts

Advertisement
Advertisement
×