For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਭਾਜਪਾ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ

08:54 AM Apr 28, 2024 IST
‘ਆਪ’ ਵੱਲੋਂ ਭਾਜਪਾ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਅਪਰੈਲ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੇਅਰ ਦੀ ਚੋਣ ਮੁਲਤਵੀ ਕਰਨ ਵਿਰੁੱਧ ਅੱਜ ਭਾਜਪਾ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ’ਚ ਦਿੱਲੀ ਭਰ ਤੋਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਭਾਜਪਾ ’ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ‘ਆਪ’ ਵਰਕਰਾਂ ਨੇ ਜੈ ਭੀਮ ਦੇ ਨਾਅਰੇ ਬੁਲੰਦ ਕਰਦਿਆਂ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਹੀ ਰਹਿਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਲੜਨੀ ਪਵੇ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨ ਵਿੱਚ ਸ਼ਾਮਲ ‘ਆਪ’ ਵਿਧਾਇਕ ਰਾਖੀ ਬਿਰਲਾ, ਅਜੈ ਦੱਤ ਅਤੇ ਮੇਅਰ ਉਮੀਦਵਾਰ ਮਹੇਸ਼ ਖਿਚੀ ਨੂੰ ਹਿਰਾਸਤ ਵਿੱਚ ਲੈ ਲਿਆ। ਆਮ ਆਦਮੀ ਪਾਰਟੀ ਦੇ ਕਾਰਕੁਨ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਇਕੱਠੇ ਹੋਏ ਤੇ ਕਰੀਬ 400 ਮੀਟਰ ਦੂਰ ਭਾਜਪਾ ਦੇ ਹੈੱਡਕੁਆਰਟਰ ਵੱਲ ਵਧਣ ਲੱਗੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। ਵਿਧਾਇਕਾ ਰਾਖੀ ਬਿਰਲਾ ਨੇ ਕਿਹਾ ਕਿ ਇਸ ਵਾਰ ਇੱਕ ਦਲਿਤ ਪੁੱਤਰ ਦਿੱਲੀ ਦਾ ਮੇਅਰ ਬਣਨਾ ਸੀ ਪਰ ਭਾਜਪਾ ਦੇ ਐੱਲਜੀ ਨੇ ਰਾਤੋ-ਰਾਤ ਚੋਣ ਰੱਦ ਕਰ ਦਿੱਤੀ। ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲ ਕੇ ਦਲਿਤਾਂ ਦਾ ਵੋਟ ਅਧਿਕਾਰ ਅਤੇ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ। ਇਸ ਵਾਰ ਪੂਰੇ ਦੇਸ਼ ਦਾ ਦਲਿਤ ਭਾਈਚਾਰਾ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰੇਗਾ ਅਤੇ ਦਿੱਲੀ ਦੀਆਂ ਸੀਟਾਂ ’ਤੇ ਉਸ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਰਾਖੀ ਬਿਰਲਾ ਨੇ ਕਿਹਾ ਕਿ ਭਾਜਪਾ ਦਾ ਅਸਲੀ ਕਿਰਦਾਰ ਅਤੇ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਐੱਲਜੀ ਨੇ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ ਨਹੀਂ ਕੀਤੀ ਅਤੇ ਰਾਤੋ-ਰਾਤ ਮੇਅਰ ਚੋਣਾਂ ਰੱਦ ਕਰ ਦਿੱਤੀਆਂ। ਵਿਧਾਇਕ ਅਜੈ ਦੱਤ ਨੇ ਕਿਹਾ ਕਿ 5 ਸਾਲ ’ਚ ਇਕ ਵਾਰ ਦਲਿਤ ਨੂੰ ਮੇਅਰ ਬਣਾਇਆ ਜਾਂਦਾ ਹੈ। ਚੋਣ ਕਮਿਸ਼ਨ ਨੇ ਦਿੱਲੀ ਵਿੱਚ ਮੇਅਰ ਚੋਣਾਂ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਇੱਕ ਦਿਨ ਪਹਿਲਾਂ ਭਾਜਪਾ ਦੇ ਹੁਕਮਾਂ ’ਤੇ ਐੱਲਜੀ ਸਾਹਿਬ ਨੇ ਮੇਅਰ ਦੀ ਚੋਣ ਰੱਦ ਕਰਕੇ ਆਪਣੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਸਾਹਮਣੇ ਲਿਆਂਦਾ ਹੈ। ਇਹ ਸੰਵਿਧਾਨ ਦੇ ਖ਼ਿਲਾਫ਼ ਹੈ। ਮੇਅਰ ਅਹੁਦੇ ਦੇ ਉਮੀਦਵਾਰ ਮਹੇਸ਼ ਖਿਚੀ ਨੇ ਕਿਹਾ ਕਿ ਭਾਜਪਾ ਸਰਕਾਰ ਜਿਸ ਤਰ੍ਹਾਂ ਪੁਲੀਸ ਰਾਹੀਂ ਸਾਨੂੰ ਬੰਦੀ ਬਣਾ ਰਹੀ ਹੈ, ਉਸ ਦੀ ਤਾਨਾਸ਼ਾਹੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ‘ਆਪ’ ਵੱਲੋਂ ਵਾਰ ਰੂਮ ਸ਼ੁਰੂ ਲੋਕ ਸਭਾ ਚੋਣਾਂ ਦੇ ਪ੍ਰਚਾਰ ਨੂੰ ਮਜ਼ਬੂਤ ਧਾਰ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਵਾਰ ਰੂਮ ਤਿਆਰ ਕੀਤਾ ਗਿਆ ਹੈ। ਪਾਰਟੀ ਮੁੱਖ ਦਫ਼ਤਰ ਵਿੱਚ ਸਥਾਪਤ ਵਾਰ ਰੂਮ ਦਾ ਉਦਘਾਟਨ ਦਿੱਲੀ ਪ੍ਰਦੇਸ਼ ਦੇ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਅਤੇ ਕੌਮੀ ਸਕੱਤਰ ਪੰਕਜ ਗੁਪਤਾ ਨੇ ਫੀਤਾ ਕੱਟ ਕੇ ਕੀਤਾ। ‘ਆਪ’ ਦਿੱਲੀ ਦੀਆਂ ਚਾਰ ਸੀਟਾਂ ’ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਚੋਣ ਜਿੱਤਣ ਲਈ ਇੱਕ-ਇੱਕ ਇੰਚਾਰਜ ਬਣਾਏ ਹਨ। ਵਾਰ ਫਾਰ ਸੋਸ਼ਲ, ਡਿਜੀਟਲ, ਮੀਡੀਆ ਮੇਰੀਮੈਂਟ, ਡਾਟਾ ਮੇਰੀਮੈਂਟ, ਰਿਸਰਚ, ਲਾਜਿਸਟਿਕ ਅਤੇ ਲੀਗਲ ਟੀਮਾਂ ਦੇ 12 ਹਿੱਸੇ ਬਣਾਏ ਗਏ ਹਨ। ਸ੍ਰੀ ਗੋਪਾਲ ਰਾਏ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਤੋਂ ਪਾਰਟੀ ਦੀ ਚੋਣ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਦੂਜੇ ਪੜਾਅ ਵਿੱਚ ਪੂਰੀ ਦਿੱਲੀ ਦੇ ਅੰਦਰ ‘ਜੇਲ੍ਹ ਕਾ ਜਵਾਬ ਵੋਟ ਸੇ’ ਦਾ ਸੰਕਲਪ ਚੱਲ ਰਿਹਾ ਹੈ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਪਰੈਲ
ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੇਅਰ ਦੀ ਚੋਣ ਮੁਲਤਵੀ ਕਰਨ ਵਿਰੁੱਧ ਅੱਜ ਭਾਜਪਾ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ’ਚ ਦਿੱਲੀ ਭਰ ਤੋਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਭਾਜਪਾ ’ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ‘ਆਪ’ ਵਰਕਰਾਂ ਨੇ ਜੈ ਭੀਮ ਦੇ ਨਾਅਰੇ ਬੁਲੰਦ ਕਰਦਿਆਂ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਹੀ ਰਹਿਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਲੜਨੀ ਪਵੇ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨ ਵਿੱਚ ਸ਼ਾਮਲ ‘ਆਪ’ ਵਿਧਾਇਕ ਰਾਖੀ ਬਿਰਲਾ, ਅਜੈ ਦੱਤ ਅਤੇ ਮੇਅਰ ਉਮੀਦਵਾਰ ਮਹੇਸ਼ ਖਿਚੀ ਨੂੰ ਹਿਰਾਸਤ ਵਿੱਚ ਲੈ ਲਿਆ। ਆਮ ਆਦਮੀ ਪਾਰਟੀ ਦੇ ਕਾਰਕੁਨ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਇਕੱਠੇ ਹੋਏ ਤੇ ਕਰੀਬ 400 ਮੀਟਰ ਦੂਰ ਭਾਜਪਾ ਦੇ ਹੈੱਡਕੁਆਰਟਰ ਵੱਲ ਵਧਣ ਲੱਗੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। ਵਿਧਾਇਕਾ ਰਾਖੀ ਬਿਰਲਾ ਨੇ ਕਿਹਾ ਕਿ ਇਸ ਵਾਰ ਇੱਕ ਦਲਿਤ ਪੁੱਤਰ ਦਿੱਲੀ ਦਾ ਮੇਅਰ ਬਣਨਾ ਸੀ ਪਰ ਭਾਜਪਾ ਦੇ ਐੱਲਜੀ ਨੇ ਰਾਤੋ-ਰਾਤ ਚੋਣ ਰੱਦ ਕਰ ਦਿੱਤੀ। ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲ ਕੇ ਦਲਿਤਾਂ ਦਾ ਵੋਟ ਅਧਿਕਾਰ ਅਤੇ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ। ਇਸ ਵਾਰ ਪੂਰੇ ਦੇਸ਼ ਦਾ ਦਲਿਤ ਭਾਈਚਾਰਾ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰੇਗਾ ਅਤੇ ਦਿੱਲੀ ਦੀਆਂ ਸੀਟਾਂ ’ਤੇ ਉਸ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਰਾਖੀ ਬਿਰਲਾ ਨੇ ਕਿਹਾ ਕਿ ਭਾਜਪਾ ਦਾ ਅਸਲੀ ਕਿਰਦਾਰ ਅਤੇ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਐੱਲਜੀ ਨੇ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ ਨਹੀਂ ਕੀਤੀ ਅਤੇ ਰਾਤੋ-ਰਾਤ ਮੇਅਰ ਚੋਣਾਂ ਰੱਦ ਕਰ ਦਿੱਤੀਆਂ।
ਵਿਧਾਇਕ ਅਜੈ ਦੱਤ ਨੇ ਕਿਹਾ ਕਿ 5 ਸਾਲ ’ਚ ਇਕ ਵਾਰ ਦਲਿਤ ਨੂੰ ਮੇਅਰ ਬਣਾਇਆ ਜਾਂਦਾ ਹੈ। ਚੋਣ ਕਮਿਸ਼ਨ ਨੇ ਦਿੱਲੀ ਵਿੱਚ ਮੇਅਰ ਚੋਣਾਂ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਇੱਕ ਦਿਨ ਪਹਿਲਾਂ ਭਾਜਪਾ ਦੇ ਹੁਕਮਾਂ ’ਤੇ ਐੱਲਜੀ ਸਾਹਿਬ ਨੇ ਮੇਅਰ ਦੀ ਚੋਣ ਰੱਦ ਕਰਕੇ ਆਪਣੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਸਾਹਮਣੇ ਲਿਆਂਦਾ ਹੈ। ਇਹ ਸੰਵਿਧਾਨ ਦੇ ਖ਼ਿਲਾਫ਼ ਹੈ।
ਮੇਅਰ ਅਹੁਦੇ ਦੇ ਉਮੀਦਵਾਰ ਮਹੇਸ਼ ਖਿਚੀ ਨੇ ਕਿਹਾ ਕਿ ਭਾਜਪਾ ਸਰਕਾਰ ਜਿਸ ਤਰ੍ਹਾਂ ਪੁਲੀਸ ਰਾਹੀਂ ਸਾਨੂੰ ਬੰਦੀ ਬਣਾ ਰਹੀ ਹੈ, ਉਸ ਦੀ ਤਾਨਾਸ਼ਾਹੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।

Advertisement

‘ਆਪ’ ਵੱਲੋਂ ਵਾਰ ਰੂਮ ਸ਼ੁਰੂ

ਲੋਕ ਸਭਾ ਚੋਣਾਂ ਦੇ ਪ੍ਰਚਾਰ ਨੂੰ ਮਜ਼ਬੂਤ ਧਾਰ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਵਾਰ ਰੂਮ ਤਿਆਰ ਕੀਤਾ ਗਿਆ ਹੈ। ਪਾਰਟੀ ਮੁੱਖ ਦਫ਼ਤਰ ਵਿੱਚ ਸਥਾਪਤ ਵਾਰ ਰੂਮ ਦਾ ਉਦਘਾਟਨ ਦਿੱਲੀ ਪ੍ਰਦੇਸ਼ ਦੇ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਅਤੇ ਕੌਮੀ ਸਕੱਤਰ ਪੰਕਜ ਗੁਪਤਾ ਨੇ ਫੀਤਾ ਕੱਟ ਕੇ ਕੀਤਾ। ‘ਆਪ’ ਦਿੱਲੀ ਦੀਆਂ ਚਾਰ ਸੀਟਾਂ ’ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਚੋਣ ਜਿੱਤਣ ਲਈ ਇੱਕ-ਇੱਕ ਇੰਚਾਰਜ ਬਣਾਏ ਹਨ। ਵਾਰ ਫਾਰ ਸੋਸ਼ਲ, ਡਿਜੀਟਲ, ਮੀਡੀਆ ਮੇਰੀਮੈਂਟ, ਡਾਟਾ ਮੇਰੀਮੈਂਟ, ਰਿਸਰਚ, ਲਾਜਿਸਟਿਕ ਅਤੇ ਲੀਗਲ ਟੀਮਾਂ ਦੇ 12 ਹਿੱਸੇ ਬਣਾਏ ਗਏ ਹਨ। ਸ੍ਰੀ ਗੋਪਾਲ ਰਾਏ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਤੋਂ ਪਾਰਟੀ ਦੀ ਚੋਣ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਦੂਜੇ ਪੜਾਅ ਵਿੱਚ ਪੂਰੀ ਦਿੱਲੀ ਦੇ ਅੰਦਰ ‘ਜੇਲ੍ਹ ਕਾ ਜਵਾਬ ਵੋਟ ਸੇ’ ਦਾ ਸੰਕਲਪ ਚੱਲ ਰਿਹਾ ਹੈ।

Advertisement
Author Image

sukhwinder singh

View all posts

Advertisement
Advertisement
×