For the best experience, open
https://m.punjabitribuneonline.com
on your mobile browser.
Advertisement

ਝੱਖੜ ਕਾਰਨ ਤਿੰਨ ਦੀ ਮੌਤ, 23 ਜ਼ਖ਼ਮੀ

09:18 AM May 12, 2024 IST
ਝੱਖੜ ਕਾਰਨ ਤਿੰਨ ਦੀ ਮੌਤ  23 ਜ਼ਖ਼ਮੀ
ਨਵੀਂ ਦਿੱਲੀ ਵਿੱਚ ਝੱਖੜ ਕਾਰਨ ਸੜਕ ’ਤੇ ਡਿੱਗੇ ਹੋਏ ਦਰੱਖ਼ਤ ਕੋਲੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਕੌਮੀ ਰਾਜਧਾਨੀ ’ਚ ਸ਼ੁੱਕਰਵਾਰ ਰਾਤ ਲਗਭਗ 9.45 ਵਜੇ ਅਚਾਨਕ ਆਈ ਧੂੜ ਭਰੀ ਹਨੇਰੀ ਨੇ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਈ ਹੈ। ਇਸ ਝੱਖੜ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ 23 ਜ਼ਖਮੀ ਹੋ ਗਏ। ਇਸ ਝੱਖੜ ਨੇ 100 ਤੋਂ ਵੱਧ ਦਰੱਖਤ ਜੜ੍ਹੋਂ ਪੁੱਟ ਸੁੱਟੇ। ਇਸੇ ਦੌਰਾਨ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ। ਦਿੱਲੀ ਪੁਲੀਸ ਨੂੰ 152 ਦਰੱਖਤਾਂ ਦੇ ਡਿੱਗਣ ਸਬੰਧੀ ਕਾਲਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਇਮਾਰਤਾਂ ਦੇ ਨੁਕਸਾਨ ਬਾਰੇ 55 ਕਾਲਾਂ ਅਤੇ ਬਿਜਲੀ ਬੰਦ ਹੋਣ ਬਾਰੇ 202 ਕਾਲਾਂ ਆਉਣ ਬਾਰੇ ਦੱਸਿਆ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਤੂਫਾਨ ਦੇ ਬਾਅਦ ਦੇ ਹਾਲਾਤ ਸੁਧਾਰਨ ਲਈ ਰਾਤ ਭਰ ਕੰਮ ਕੀਤਾ। ਭਾਰਤੀ ਮੌਸਮ ਵਿਭਾਗ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ 77 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦਰਜ ਕੀਤੀਆਂ ਹਨ। ਆਈਐੱਮਡੀ ਦੇ ਅਧਿਕਾਰੀਆਂ ਨੇ ਸ਼ਹਿਰ ਵਿੱਚ ਇਸੇ ਤਰ੍ਹਾਂ ਦਾ ਤੂਫ਼ਾਨ ਆਉਣ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਸੀ। ਵਿਗਿਆਨੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਤੂਫ਼ਾਨ ਪੱਛਮੀ ਗੜਬੜੀ, ਪੂਰਬੀ ਹਵਾਵਾਂ ਅਤੇ ਉੱਚ ਤਾਪਮਾਨ ਸਮੇਤ ਕਾਰਕਾਂ ਦੇ ਸੁਮੇਲ ਦਾ ਨਤੀਜਾ ਸੀ, ਜਿਸ ਕਾਰਨ ਬੱਦਲ ਅਤੇ ਅਜਿਹੀਆਂ ਤੇਜ਼ ਹਵਾਵਾਂ ਆਈਆਂ।
ਫਰੀਦਾਬਾਦ (ਪੱਤਰ ਪ੍ਰੇਰਕ): ਰਾਤੀਂ ਆਏ ਤੂਫ਼ਾਨ ਕਾਰਨ ਐੱਨਸੀਆਰ ਦੇ ਇਲਾਕਿਆਂ ਵਿੱਚ ਵੀ ਨੁਕਸਾਨ ਪੁੱਜਿਆ ਹੈ ਤੇ ਦਰੱਖ਼ਤ ਜੜੋਂ ਪੁੱਟੇ ਜਾਣ ਅਤੇ ਬਿਜਲੀ ਦੇ ਖੰਭੇ ਵੀ ਉਖੜਣ ਦੀਆਂ ਖਬਰਾਂ ਹਨ। ਨੋਇਡਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਫਰੀਦਾਬਾਦ ਵਿੱਚ ਕਈ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਲਈ ਲਾਏ ਪੋਸਟਰ ਹਵਾ ’ਚ ਉੱਡ ਗਏ।

Advertisement

Advertisement
Author Image

sukhwinder singh

View all posts

Advertisement
Advertisement
×