ਕੂੜਾ ਡੰਪ ਖ਼ਿਲਾਫ਼ ਪ੍ਰਦਰਸ਼ਨ
10:32 AM Oct 24, 2024 IST
ਪੱਤਰ ਪ੍ਰੇਰਕ
ਜਲੰਧਰ, 23 ਅਕਤੂਬਰ
ਵਿਕਾਸਪੁਰੀ, ਨਿਊ ਵਿਕਾਸਪੁਰੀ, ਅੰਬਿਕਾ ਕਲੋਨੀ, ਗੁਰੂ ਰਾਮ ਦਾਸ ਨਗਰ ਅਤੇ ਸੰਤੋਖਪੁਰਾ, ਨਵੀਂ ਆਬਾਦੀ ਸਮੇਤ ਕਈ ਮੁਹੱਲਿਆਂ ਦੇ ਵਸਨੀਕਾਂ ਨੇ ਅੱਜ ਵਿਕਾਸਪੁਰੀ ਟਾਂਡਾ ਰੋਡ ’ਤੇ ਪਏ ਵੱਡੇ ਕੂੜੇ ਦੇ ਡੰਪ ਨੂੰ ਤਬਦੀਲ ਕਰਨ ਦੀ ਮੰਗ ਲਈ ਨਗਰ ਨਿਗਮ ਖ਼ਿਲਾਫ਼ ਧਰਨਾ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਡੰਪ ਕਾਰਨ ਮੁੱਖ ਸੜਕ ’ਤੇ ਕੂੜਾ ਫੈਲ ਗਿਆ ਹੈ। ਇੱਥੇ ਅਕਸਰ ਪਸ਼ੂ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸੰਜੇ ਵਰਮਾ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਕੂੜੇ ਨੂੰ ਚੁੱਕਣ ਲਈ ਦਿਨ ਭਰ ਗੱਡੀਆਂ ਆਉਂਦੀਆਂ ਹਨ, ਜਿਸ ਕਾਰਨ ਆਵਾਜਾਈ ਵਿੱਚ ਵੀ ਜਾਮ ਲੱਗ ਰਿਹਾ ਹੈ।
ਹਾਲਾਂਕਿ ਪਹਿਲਾਂ ਇਹ ਧਰਨਾ ਚਾਰ ਘੰਟੇ ਦਾ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ’ਤੇ ਇਕ ਘੰਟੇ ਬਾਅਦ ਇਸ ਨੂੰ ਸਮਾਪਤ ਕਰ ਦਿੱਤਾ ਗਿਆ।
Advertisement
Advertisement