ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਵੱਲੋਂ ਫ਼ੀਸਾਂ ਦੇ ਵਾਧੇ ਖ਼ਿਲਾਫ਼ ਮੁਜ਼ਾਹਰਾ

10:13 AM Sep 10, 2024 IST
ਫ਼ੀਸਾਂ ਦੇ ਵਾਧੇ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। -ਫੋਟੋ:ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ (ਐੱਸਓਐੱਲ) ਵੱਲੋਂ ਵੱਖ-ਵੱਖ ਕੋਰਸਾਂ ਵਿੱਚ ਭਾਰੀ ਫੀਸਾਂ ਦੇ ਵਾਧੇ ਦਾ ਵਿਰੋਧ ਕੀਤਾ। 2024-25 ਸੈਸ਼ਨ ਵਿੱਚ ‘ਐਸਓਐੱਲ’ ਵੱਲੋਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਸਾਰੇ ਕੋਰਸਾਂ ਦੀ ਫੀਸ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਕਰ ਦਿੱਤੀ ਗਈ ਹੈ। ਕੇਵਾਈਐੱਸ ਦੀ ਦਿੱਲੀ ਸਟੇਟ ਕਮੇਟੀ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਇਹ ਫੀਸ ਵਾਧਾ ਕੋਵਿਡ-19 ਤੋਂ ਲਗਾਤਾਰ ਜਾਰੀ ਹੈ। 2021 ਵਿੱਚ ਫੀਸਾਂ ਨੂੰ ਲਗਪਗ ਦੁੱਗਣਾ ਕਰ ਦਿੱਤਾ ਗਿਆ ਸੀ। ਹੁਣ ਹਰ ਸਾਲ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਫ਼ੀਸਾਂ ਦੇ ਵਾਧੇ ਖ਼ਿਲਾਫ਼ ਅੱਜ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੇ ਹੱਥਾਂ ਵਿਚ ਪੋਸਟਰ ਤੇ ਤਖਤੀਆਂ ਫੜੀਆਂ ਹੋਈਆਂ ਸਨ ਤੇ ਉਨ੍ਹਾਂ ਪ੍ਰਬੰਧਕਾਂ ਵਿਰੁਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੀਏ (ਆਨਰਜ਼) ਮਨੋਵਿਗਿਆਨ ਦੀ ਫੀਸ ਵਧਾ ਕੇ 22,520 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਜੀਸਸ ਅਤੇ ਮੈਰੀ ਕਾਲਜ ਵਰਗੇ ਰੈਗੂਲਰ ਡੀਯੂ ਕਾਲਜਾਂ ਵਿੱਚ ਇਸ ਕੋਰਸ ਦੀ ਫੀਸ ਤੋਂ ਵੀ ਵੱਧ ਹੈ। ਇਸੇ ਤਰ੍ਹਾਂ ਅਕਾਦਮਿਕ ਸਾਲ 2021-22 ਵਿੱਚ ਬੀਏ ਪ੍ਰੋਗਰਾਮ ਦੀ ਫੀਸ 4040 ਰੁਪਏ ਸੀ, ਜਿਸ ਵਿੱਚ 119.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਭਾਵ 2024-25 ਵਿੱਚ ਦੁੱਗਣੇ ਤੋਂ ਵੱਧ ਕੇ 8870 ਰੁਪਏ ਕਰ ਦਿੱਤਾ ਗਿਆ ਹੈ।
ਭੀਮ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਤੋਂ ‘ਯੂਨੀਵਰਸਿਟੀ ਡਿਵੈਲਪਮੈਂਟ ਫੰਡ’, ‘ਕਾਲਜ ਡਿਵੈਲਪਮੈਂਟ ਫੰਡ’, ‘ਯੂਨੀਵਰਸਿਟੀ ਸੁਵਿਧਾਵਾਂ ਅਤੇ ਸੇਵਾ ਫੀਸ’ ਤੇ ‘ਕਾਲਜ ਸਹੂਲਤਾਂ ਅਤੇ ਸੇਵਾ ਫੀਸ’ ਆਦਿ ਵਸੂਲੇ ਗਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਐੱਸਓਐੱਲ ਭਾਰਤ ਵਿਚ ਇਕਲੌਤੀ ਕੇਂਦਰ ਸਰਕਾਰ ਦੀ ਵਿਦਿਅਕ ਸੰਸਥਾ ਹੈ ਜਿਸ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਫੰਡ ਨਹੀਂ ਦਿੱਤਾ ਜਾਂਦਾ। ਇਹ ਇੱਕ ਸਵੈ-ਵਿੱਤ ਸੰਸਥਾ ਹੈ ਕਿਉਂਕਿ ਇਸ ਨੂੰ 1997 ਤੋਂ ਕੇਂਦਰ ਸਰਕਾਰ, ਯੂਜੀਸੀ ਤੋਂ ਕੋਈ ਫੰਡ, ਗ੍ਰਾਂਟਾਂ ਪ੍ਰਾਪਤ ਨਹੀਂ ਹੋਈਆਂ ਹਨ ਅਤੇ ਇੱਥੋਂ ਤੱਕ ਕਿ ਐੱਸਓਐੱਲ ਵਿੱਚ ਅਧਿਆਪਕਾਂ, ਗੈਰ-ਅਧਿਆਪਨ ਅਮਲੇ ਦੀਆਂ ਤਨਖਾਹਾਂ, ਪੈਨਸ਼ਨ ਦਾ ਭੁਗਤਾਨ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਡੀਯੂ ਆਪਣੇ ਸੰਸਥਾਨ ਲਈ ਯੂਜੀਸੀ ਤੋਂ ਗ੍ਰਾਂਟਾਂ ਦੀ ਮੰਗ ਵੀ ਨਹੀਂ ਕਰਦਾ ਹੈ। ਡੀਯੂ ਅਤੇ ਐੱਸਓਐੱਲ ਫੰਡ ਇਕੱਠਾ ਕਰਨ ਲਈ ਵੱਡੇ ਪੱਧਰ ’ਤੇ ਫੀਸਾਂ ਵਿੱਚ ਵਾਧਾ ਕਰਦੇ ਹਨ, ਜਦੋਂ ਕਿ ਵਿਦਿਆਰਥੀ ਘੱਟੋ-ਘੱਟ ਸਹੂਲਤਾਂ ਤੋਂ ਵੀ ਵਾਂਝੇ ਹਨ।

Advertisement

Advertisement