For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਕੰਚਨ ਕੁੰਜ ਦੇ ਝੁੱਗੀ-ਝੌਂਪੜੀ ਇਲਾਕੇ ਵਿੱਚ ਅੱਗ ਲੱਗੀ

11:48 AM Sep 10, 2024 IST
ਦਿੱਲੀ ਦੇ ਕੰਚਨ ਕੁੰਜ ਦੇ ਝੁੱਗੀ ਝੌਂਪੜੀ ਇਲਾਕੇ ਵਿੱਚ ਅੱਗ ਲੱਗੀ
ਅੱਗ ਬੁਝਾਉਣ ਲਈ ਮੁਸ਼ੱਕਤ ਕਰਦੇ ਹੋਏ ਫਾਇਰ ਸਰਵਿਸ ਦੇ ਕਰਮੀ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਸਤੰਬਰ

Fire Broke Out In Delhi Slum Area: ਦਿੱਲੀ ਦੇ ਕੰਚਨ ਕੁੰਜ ਸਥਿਤ ਝੁੱਗੀ-ਝੌਂਪੜੀ ਵਾਲੇ ਇਲਾਕੇ ’ਚ ਸੋਮਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮਦਨਪੁਰ ਖਾਦਰ ਇਲਾਕੇ ਦੀ ਹੈ। ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਫਾਇਰ ਸਰਵਿਸ ਵੱਲੋਂ 11 ਅੱਗ ਬੁਝਾਉਣ ਵਾਲੇ ਇੰਜਣਾਂ ਨੂੰ ਮੌਕੇ ’ਤੇ ਤੈਨਾਤ ਕੀਤਾ ਗਿਆ। ਇਸ ਮੌਕੇ ਅੱਗ ਬੁਝਾਊ ਦਸਤੇ ਨੇ ਸਫ਼ਲਤਾਪੂਰਵਕ ਅੱਗ ’ਤੇ ਕਾਬੂ ਲਿਆ ਅਤੇ ਦੁਬਾਰਾ ਅੱਗ ਦੇ ਭੜਕਣ ਨੂੰ ਰੋਕਣ ਲਈ ਕੂਲਿੰਗ ਆਪ੍ਰੇਸ਼ਨ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਵੀ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

Advertisement

Advertisement
Tags :
Author Image

Puneet Sharma

View all posts

Advertisement