ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਭਾਜਪਾ ਖ਼ਿਲਾਫ਼ ਮੁਜ਼ਾਹਰਾ

10:41 AM May 20, 2024 IST

ਸਰਬਜੀਤ ਗਿੱਲ
ਫਿਲੌਰ, 19 ਮਈ
ਪੰਜਾਬ ਬੀਜੇਪੀ ਐੱਸਸੀ ਮੋਰਚਾ ਵੱਲੋਂ ਨੂਰਮਹਿਲ ਰੋਡ ’ਤੇ ਕੀਤੀ ਜਾਣ ਵਾਲੀ ਪਬਲਿਕ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ’ਚ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ, ਹਰਜੀਤ ਗਰੇਵਾਲ, ਸਾਬਕਾ ਸੰਸਦ ਮੈਂਬਰ ਵਰਿੰਦਰ ਕਸ਼ਿਅਪ, ਗੁਜਰਾਤ ਦੇ ਸਾਬਕਾ ਮੁਖ ਮੰਤਰੀ ਵਿਜੈ ਰੁਪਾਨੀ ਅਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਆਉਣ ਦਾ ਪ੍ਰੋਗਰਾਮ ਸੀ। ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਵਲੋਂ ਕਨਸੋਆਂ ਲੈ ਕੇ ਇਸ ਮੀਟਿੰਗ ਦੌਰਾਨ ਸਵਾਲ ਪੁੱਛਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ। ਜਿਉਂ ਹੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਸਥਾਨਕ ਪ੍ਰੀਤਮ ਪੈਲੇਸ ਵੱਲ ਜਾਣ ਲੱਗੇ ਤਾਂ ਪੁਲੀਸ ਨੇ ਨਾਕਾਬੰਦੀ ਕਰ ਕੇ ਇਨ੍ਹਾਂ ਨੂੰ ਰੋਕ ਲਿਆ, ਜਿੱਥੇ ਕਿਸਾਨ ਜਥੇਬੰਦੀਆਂ ਨੇ ਆਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਸਵਿੰਦਰ ਢੇਸੀ, ਸੰਤੋਖ ਬਿਲਗਾ, ਕਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਗੁਰਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਹਰਜੀਤ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਜਥੇਦਾਰ ਇਕਬਾਲ ਸਿੰਘ ਢਾਡੀ, ਸੁਰਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਕਾਹਲੋਂ, ਤੀਰਥ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਐਡਵੋਕੇਟ ਅਜੈ ਫਿਲੌਰ, ਗੋਗੀ ਬੇਗਮਪੁਰ, ਸੁਨੀਲ ਭੈਣੀ, ਪ੍ਰਮਜੀਤ ਸਿੰਘ ਭੈਣੀ, ਮਾਸਟਰ ਹੰਸ ਰਾਜ, ਰਾਮ ਲੁਭਾਇਆ ਭੈਣੀ, ਗੋਬਿੰਦ ਰਾਮ, ਜਗਿੰਦਰ ਪਾਲ ਕਾਲਾ, ਕਰਨੈਲ ਸਿੰਘ, ਪਰਮਜੀਤ ਸੰਧੂ ਨੇ ਅਗਵਾਈ ਕੀਤੀ। ਪੈਲੇਸ ਚੋਂ ਜਦੋਂ ਗੱਡੀਆਂ ਦਾ ਕਾਫ਼ਲਾ ਨੂਰਮਹਿਲ ਵੱਲ ਚਲਾ ਗਿਆ ਤਾਂ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।

Advertisement

Advertisement
Advertisement