For the best experience, open
https://m.punjabitribuneonline.com
on your mobile browser.
Advertisement

ਰੱਤਾਖੇੜਾ ਵਿੱਚ ਪੰਚਾਇਤੀ ਜ਼ਮੀਨ ’ਤੇ ਬਣੇ ਮਕਾਨ ਢਾਹੇ

08:02 AM Jul 25, 2024 IST
ਰੱਤਾਖੇੜਾ ਵਿੱਚ ਪੰਚਾਇਤੀ ਜ਼ਮੀਨ ’ਤੇ ਬਣੇ ਮਕਾਨ ਢਾਹੇ
ਪਿੰਡ ਰੱਤਾਖੇੜਾ ਵਿੱਚ ਪ੍ਰਸ਼ਾਸਨ ਵੱਲੋਂ ਢਾਹੇ ਗਏ ਮਕਾਨ।
Advertisement

ਜਗਤਾਰ ਸਮਾਲਸਰ
ਏਲਨਾਬਾਦ, 24 ਜੁਲਾਈ
ਪਿੰਡ ਰੱਤਾਖੇੜਾ ਵਿੱਚ ਛੱਪੜ ਦੀ ਜ਼ਮੀਨ ’ਚ ਨਾਜਾਇਜ਼ ਤੌਰ ’ਤੇ ਬਣੇ ਚਾਰ ਮਕਾਨ ਅੱਜ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ, ਪੰਚਾਇਤ ਅਫ਼ਸਰ ਬਲਤੇਜ ਸਿੰਘ, ਸਕੱਤਰ ਜੰਗੀਰ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਢਾਹ ਦਿੱਤੇ ਗਏ। ਇਸ ਮੌਕੇ ਸਥਾਨਕ ਬਿਜਲੀ ਬੋਰਡ ਦੇ ਐਸਡੀਓ ਕਰਨਦੀਪ ਸਿੰਘ ਡਿਊਟੀ ਮੈਜਿਸਟ੍ਰੇਟ ਵਜੋਂ ਅਤੇ ਥਾਣਾ ਇੰਚਾਰਜ ਜਗਦੀਸ਼ ਚੰਦਰ ਵੀ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਮੌਜੂਦ ਰਹੇ। ਪੰਚਾਇਤ ਅਫ਼ਸਰ ਬਲਤੇਜ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ’ਤੇ ਬਣੇ ਪਿੰਡ ਦੇ ਛੱਪੜ ਤੇ ਕੁਝ ਲੋਕਾਂ ਵੱਲੋਂ ਚਾਰ ਮਕਾਨ ਬਣਾਏ ਗਏ ਸਨ। ਇਨ੍ਹਾਂ ਮਕਾਨਾਂ ਨੂੰ ਢਾਹੁਣ ਅਤੇ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਛੁਡਾਉਣ ਲਈ ਕਰੀਬ ਡੇਢ ਸਾਲ ਤੋਂ ਸੀਐੱਮ ਵਿੰਡੋ ਲੱਗੀ ਹੋਈ ਸੀ। ਇਸ ਦੌਰਾਨ ਪੰਚਾਇਤ ਅਤੇ ਬੀਡੀਪੀਓ ਦਫ਼ਤਰ ਵੱਲੋਂ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਵੀ ਦਿੱਤੇ ਗਏ ਸਨ ਪਰ ਕਬਜ਼ਾਧਾਰੀਆਂ ਵੱਲੋਂ ਆਪਣਾ ਕਬਜ਼ਾ ਨਾ ਛੱਡਣ ਕਾਰਨ ਅੱਜ ਪੁਲੀਸ ਫੋਰਸ, ਡਿਊਟੀ ਮੈਜਿਸਟ੍ਰੇਟ ਕਰਨਦੀਪ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਸਕੱਤਰ ਜੰਗੀਰ ਸਿੰਘ ਦੀ ਹਾਜ਼ਰੀ ਵਿੱਚ ਇਨ੍ਹਾਂ ਮਕਾਨਾਂ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਥਾਂ ਤੇ ਬਣੇ ਪਖਾਨਿਆਂ ਅਤੇ ਮੁੱਖ ਗੇਟ ਦੀਆਂ ਕੰਧਾਂ ਨੂੰ ਫਿਲਹਾਲ ਤੋੜਿਆ ਗਿਆ ਹੈ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਇਨ੍ਹਾਂ ਲੋਕਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਇਨ੍ਹਾਂ ਮਕਾਨਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇੱਕ ਮਹੀਨੇ ਬਾਅਦ ਇਨ੍ਹਾਂ ਮਕਾਨਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ।

Advertisement

Advertisement
Author Image

Advertisement
Advertisement
×