For the best experience, open
https://m.punjabitribuneonline.com
on your mobile browser.
Advertisement

ਭੁੱਚੋ ਨਗਰ ਕੌਂਸਲ ਦੇ ਪ੍ਰਧਾਨ ਕੋਲੋਂ ਦੋ ਲੱਖ ਰੁਪਏ ਤੇ ਮੋਬਾਈਲ ਖੋਹੇ

08:04 AM Jul 25, 2024 IST
ਭੁੱਚੋ ਨਗਰ ਕੌਂਸਲ ਦੇ ਪ੍ਰਧਾਨ ਕੋਲੋਂ ਦੋ ਲੱਖ ਰੁਪਏ ਤੇ ਮੋਬਾਈਲ ਖੋਹੇ
ਭੁੱਚੋ ਕੈਂਚੀਆਂ ਰੋਡ ’ਤੇ ਜੋਨੀ ਬਾਂਸਲ ਦੀ ਲੁੱਟ ਸਮੇਂ ਦੀ ਸੀਸੀਟੀਵੀ ਫੁਟੇਜ।
Advertisement

ਪਵਨ ਗੋਇਲ
ਭੁੱਚੋ ਮੰਡੀ, 24 ਜੁਲਾਈ
ਖੇਤਰ ਵਿੱਚ ਚੋਰ-ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਤੇ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਭੁੱਚੋ ਕੈਂਚੀਆਂ ਰੋਡ ’ਤੇ ਵਾਪਰੀ ਇੱਕ ਵੱਡੀ ਲੁੱਟ ਦੀ ਵਾਰਦਾਤ ਵਿੱਚ ਚਾਰ ਲੁਟੇਰੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰੋਬਾਰੀ ਜੋਨੀ ਬਾਂਸਲ ਤੋਂ 2.09 ਲੱਖ ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਪੀੜਤ ਜੋਨੀ ਬਾਂਸਲ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੀ ਦੁਕਾਨ ਤੋਂ ਸਕੂਟੀ ’ਤੇ ਘਰ ਆ ਰਿਹਾ ਸੀ। ਇਸ ਦੌਰਾਨ ਭੁੱਚੋ ਕੈਂਚੀਆਂ ਰੋਡ ’ਤੇ ਸਕੌਡਾ ਕਾਰ ਵਿੱਚ ਆਏ ਚਾਰ ਨੌਜਵਾਨਾਂ ਨੇ ਉਸ ਨੂੰ ਕਾਰ ਅੱਗੇ ਲਾ ਕੇ ਰੋਕ ਲਿਆ। ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਆਖਿਆ ਕਿ ਪਹਿਲਾਂ ਲੁਟੇਰਿਆਂ ਨੇ ਉਸ ਕੋਲੋਂ 9 ਹਜ਼ਾਰ ਰੁਪਏ ਅਤੇ ਐਪਲ ਦੇ ਮਹਿੰਗੇ ਮੋਬਾਈਲ ਫੋਨ ਸਮੇਤ ਦੋ ਮੋਬਾਈਲ ਖੋਹ ਲਏ। ਫਿਰ ਇੱਕ ਲੁਟੇਰੇ ਨੇ ਕਿਹਾ ਕਿ ਡੱਗੀ ਖੋਲ੍ਹ ਕੇ ਦਿਖਾਓ। ਉਸ ਵਿੱਚ ਦੋ ਲੱਖ ਰੁਪਏ ਪਏ ਸਨ, ਜੋ ਲੁਟੇਰੇ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਭੁੱਚੋ ਪੁਲੀਸ ਦਾ ਇਲਾਕਾ ਨਾ ਹੋਣ ਦੇ ਬਾਵਜੂਦ ਚੌਕੀ ਇੰਚਾਰਜ ਅਜੈਪਾਲ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉਸ ਦੇ ਸਾਥੀ ਕੌਂਸਲਰ ਪ੍ਰਿੰਸ ਗੋਲਨ ਅਤੇ ਟੋਨੀ ਬਾਂਸਲ ਨਾਲ ਮਿਲ ਕੇ ਇਲਾਕੇ ਦੀ ਪੂਰੀ ਛਾਣਬੀਨ ਕੀਤੀ। ਉਨ੍ਹਾਂ ਥਾਣਾ ਬਠਿੰਡਾ ਛਾਉਣੀ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।

Advertisement

Advertisement
Author Image

Advertisement
Advertisement
×