For the best experience, open
https://m.punjabitribuneonline.com
on your mobile browser.
Advertisement

ਖਰੀਦ ਕੇਂਦਰ ਭਰੂਰ ਦਾ ਫੜ੍ਹ ਉੱਚਾ ਚੁੱਕਣ ਦੀ ਮੰਗ

10:42 AM Sep 16, 2024 IST
ਖਰੀਦ ਕੇਂਦਰ ਭਰੂਰ ਦਾ ਫੜ੍ਹ ਉੱਚਾ ਚੁੱਕਣ ਦੀ ਮੰਗ
ਖਰੀਦ ਕੇਂਦਰ ਭਰੂਰ ਵਿੱਚ ਖੜ੍ਹਾ ਮੀਂਹ ਦਾ ਪਾਣੀ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 15 ਸਤੰਬਰ
ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਕਿਸੇ ਵੇਲੇ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਮਾਰਕੀਟ ਕਮੇਟੀ ਸੁਨਾਮ ਅਧੀਨ ਆਉਂਦੇ ਪਿੰਡ ਭਰੂਰ ਦਾ ਖਰੀਦ ਕੇਂਦਰ ਮੀਹਾਂ ਦੇ ਪਾਣੀਆਂ ਨਾਲ ਨੱਕੋ-ਨੱਕ ਭਰਿਆ ਪਿਆ ਹੈ।
ਪਿੰਡ ਵਾਸੀ ਗੁਰਪ੍ਰੀਤ ਸਿੰਘ ਧਾਲੀਵਾਲ, ਸਵਰਨ ਸਿੰਘ ਮੱਟੂ, ਬਲਵੀਰ ਸਿੰਘ ਅਤੇ ਗੁਰਮੁੱਖ ਸਿੰਘ ਨੇ ਕਿਹਾ ਕਿ ਭਰੂਰ ਦੀ ਬਣੀ ਦਾਣਾ ਮੰਡੀ ਸੜਕ ਨਾਲੋਂ ਕਈ ਫੁੱਟ ਨੀਵੀਂ ਹੈ ਜੋ ਥੋੜਾ ਜਿਹਾ ਮੀਂਹ ਪੈਣ ਮਗਰੋਂ ਹੀ ਪਾਣੀ ਨਾਲ ਭਰ ਜਾਂਦੀ ਹੈ।
ਬਰਸਾਤੀ ਪਾਣੀ ਦੀ ਕਿਸੇ ਪਾਸੇ ਵੀ ਨਿਕਾਸੀ ਨਾਂ ਹੋਣ ਕਾਰਨ ਇਸ ਵਿਚ ਕਰੀਬ ਦੋ ਦੋ ਹਫਤੇ ਮੀਂਹ ਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਜਿੱਥੇ ਆਪਣੀ ਫਸਲ ਵੇਚਣ ਲਈ ਆਏ ਕਿਸਾਨ ਖੱਜਲ-ਖੁਆਰ ਹੁੰਦੇ ਹਨ ਉੱਥੇ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਜਾਂ ਝੋਨੇ ਦੀਆਂ ਬੋਰੀਆਂ ਪਾਣੀ ਵਿੱਚ ਡੁੱਬਣ ਕਾਰਨ ਸਰਕਾਰੀ ਅਨਾਜ ਵੀ ਖਰਾਬ ਹੋ ਜਾਂਦਾ ਹੈ।
ਉਨ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਤੋਂ ਭਰੂਰ ਖਰੀਦ ਕੇਂਦਰ ਦਾ ਫੜ੍ਹ ਉੱਚਾ ਚੁੱਕਣ ਦੀ ਮੰਗ ਕੀਤੀ ਤਾਂ ਜੋ ਆਪਣੀ ਫਸਲ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾਂ ਹੋਵੇ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫਸਰ ਸੰਗਰੂਰ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਮਤਾ ਪਾ ਕੇ ਖਰੀਦ ਕੇਂਦਰ ਵਿੱਚ ਭਰਤ (ਮਿੱਟੀ) ਪਾਉਣ ਦੀ ਹਾਮੀ ਭਰਦੀ ਹੈ ਤਾਂ ਹੀ ਪੰਜਾਬ ਮੰਡੀ ਵੱਲੋਂ ਮੰਡੀ ਦਾ ਫੜ੍ਹ ਪੁੱਟ ਕੇ ਉੱਚਾ ਕੀਤਾ ਜਾ ਸਕਦਾ ਹੈ।

Advertisement

Advertisement
Advertisement
Author Image

sanam grng

View all posts

Advertisement