ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥਾਣਾ ਚੌਕ ਦਾ ਨਾਂ ‘ਗੁਰੂ ਨਾਭਾ ਦਾਸ ਚੌਕ’ ਰੱਖਣ ਦੀ ਮੰਗ

06:55 AM Aug 09, 2024 IST
ਮੰਗ ਪੱਤਰ ਦਿਖਾਉਂਦੇ ਹੋਏ ਮਹਾਸ਼ਾ ਅਜੇ ਸ਼ਹਿਰੀਆ ਅਤੇ ਜੋਗਿੰਦਰ ਪਾਲ ਬੰਬ।

ਸਰਬਜੀਤ ਸਾਗਰ
ਦੀਨਾਨਗਰ, 8 ਅਗਸਤ
ਮਹਾਸ਼ਾ ਏਕਤਾ ਸੰਗਠਨ ਪੰਜਾਬ ਨੇ ਦੀਨਾਨਗਰ ਵਿੱਚ ਨਵੇਂ ਬਣ ਰਹੇ ਥਾਣਾ ਚੌਕ ਦਾ ਨਾਂ ਗੁਰੂ ਨਾਭਾ ਦਾਸ ਮਹਾਰਾਜ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਾਸ਼ਾ ਅਜੇ ਸ਼ਹਿਰੀਆ ਅਤੇ ਸਲਾਰੀਆ ਫਾਊਂਡੇਸ਼ਨ ਦੇ ਨੁਮਾਇੰਦੇ ਜੋਗਿੰਦਰ ਪਾਲ ਬੰਬ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਹੈ। ਸ੍ਰੀ ਮਹਾਸ਼ਾ ਅਜੇ ਸ਼ਹਿਰੀਆ ਨੇ ਦਾਅਵਾ ਕੀਤਾ ਕਿ ਦੀਨਾਨਗਰ ’ਚ ਮਹਾਸ਼ਾ ਕੌਮ ਦੀ ਵੋਟ 68 ਹਜ਼ਾਰ ਦੇ ਆਸ-ਪਾਸ ਹੈ ਅਤੇ ਇਸ ਬਿਰਾਦਰੀ ਦੀ ਭੂਮਿਕਾ ਚੋਣਾਂ ਦੌਰਾਨ ਬੜੀ ਅਹਿਮ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਰਾਦਰੀ ਦੇ ਗੁਰੂ ਨਾਭਾ ਦਾਸ ਦੀ ਕੋਈ ਯਾਦਗਾਰ ਸਰਕਾਰੀ ਤੌਰ ’ਤੇ ਸਥਾਪਤ ਨਾ ਹੋਣਾ ਨਿਰਾਸ਼ਾ ਵਾਲੀ ਗੱਲ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਦੀਨਾਨਗਰ-ਬਹਿਰਾਮਪੁਰ ਰੋਡ ’ਤੇ ਬਣੇ ਨਵੇਂ ਰੇਲਵੇ ਓਵਰਬ੍ਰਿਜ ਦੇ ਪ੍ਰਾਜੈਕਟ ਵਿੱਚ ਸ਼ਾਮਲ ਗੋਲ ਥਾਣਾ ਚੌਕ ਨੂੰ ਹੁਣ ਗੁਰੂ ਨਾਭਾ ਦਾਸ ਦੇ ਨਾਂ ’ਤੇ ਰੱਖਿਆ ਜਾਵੇ ਅਤੇ ਮੁੱਖ ਮੰਤਰੀ ਪੰਜਾਬ ਇਸਦਾ ਰਸਮੀ ਐਲਾਨ ਕਰ ਕੇ ਭਾਈਚਾਰੇ ਦਾ ਮਾਣ ਵਧਾਉਣ।
ਇਸੇ ਤਰ੍ਹਾਂ ਦੀ ਮੰਗ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਵੈੱਲਫੇਅਰ ਮਹਾਂਸੰਮਤੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਗੁਰੂ ਨਾਭਾ ਦਾਸ ਦੇ ਪ੍ਰਕਾਸ਼ ਦਿਹਾੜੇ ’ਤੇ 8 ਅਪਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਕੇ ਮਹਾਸ਼ਾ ਸਮਾਜ ਨੂੰ ਵੱਡਾ ਤੋਹਫ਼ਾ ਦਿੱਤਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਾਸ਼ਾ ਭਾਈਚਾਰੇ ਲਈ ਅਜੇ ਤੱਕ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਆਗੂਆਂ ਦੀ ਮੰਗ ਨਾਲ ਸਹਿਮਤ ਹਨ।

Advertisement

Advertisement