ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਜ਼ੁਰਗਾਂ ਨੂੰ ਕਿਰਾਏ ’ਚ ਛੋਟ ਦੇਣ ਦੀ ਮੰਗ

07:46 AM Jun 13, 2024 IST
ਕਿਰਾਏ ’ਚ ਛੋਟ ਦੇਣ ਦੀ ਮੰਗ ਕਰਦੇ ਹੋਏ ਬਜ਼ੁਰਗ। -ਫੋਟੋ: ਐੱਨਪੀ ਧਵਨ

ਪਠਾਨਕੋਟ:

Advertisement

ਸੁਜਾਨਪੁਰ ਦੇ ਸੀਨੀਅਰ ਸਿਟੀਜ਼ਨਾਂ ਨੇ ਰੇਲ ਅਤੇ ਬੱਸ ਦੇ ਕਿਰਾਏ ਵਿੱਚ 50 ਫ਼ੀਸਦ ਛੋਟ ਦੇਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਬਜ਼ੁਰਗ ਰਾਮਦਾਸ ਸ਼ਰਮਾ, ਸੱਤ ਪ੍ਰਕਾਸ਼, ਰਮੇਸ਼ ਸ਼ਰਮਾ, ਰਤਨ ਲਾਲ ਅਤੇ ਮਾਸਟਰ ਬਲਵੰਤ ਰਾਏ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਸਫਰ ਵਿੱਚ ਕਿਰਾਏ ਦੀ 50 ਫ਼ੀਸਦ ਛੋਟ ਦਿੱਤੀ ਜਾਂਦੀ ਸੀ ਪਰ ਪਿਛਲੇ 3 ਸਾਲਾਂ ਤੋਂ ਇਹ ਸੁਵਿਧਾ ਬੰਦ ਕਰ ਦਿੱਤੀ ਗਈ, ਜੋ ਕਿ ਸੀਨੀਅਰ ਸਿਟੀਜ਼ਨਾਂ ਨਾਲ ਇੱਕ ਧੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਰੇਲ ਕਿਰਾਏ ਵਿੱਚ 50 ਫ਼ੀਸਦ ਛੋਟ ਦੇਣ ਦੀ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ, ਜਦੋਂਕਿ ਪੰਜਾਬ ਸਰਕਾਰ ਬੱਸਾਂ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਕਿਰਾਏ ਵਿੱਚ 50 ਫ਼ੀਸਦ ਛੋਟ ਦੀ ਵਿਵਸਥਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਨੂੰ ਬੱਸ ਕਿਰਾਏ ਵਿੱਚ ਛੋਟ ਦੇ ਰਹੀ ਹੈ ਤਾਂ ਫਿਰ ਮਰਦ ਪੈਨਸ਼ਨਰਾਂ ਨੂੰ ਵੀ ਰੋਡਵੇਜ਼ ਦੀਆਂ ਬੱਸਾਂ ਵਿੱਚ 50 ਫ਼ੀਸਦ ਕਿਰਾਏ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ। -ਪੱਤਰ ਪ੍ਰੇਰਕ

Advertisement
Advertisement