For the best experience, open
https://m.punjabitribuneonline.com
on your mobile browser.
Advertisement

ਫੈੱਡਰੇਸ਼ਨ ਵੱਲੋਂ ਡੀਸੀ ਨੂੰ ਮੰਗ ਪੱਤਰ

10:41 AM Sep 02, 2024 IST
ਫੈੱਡਰੇਸ਼ਨ ਵੱਲੋਂ ਡੀਸੀ ਨੂੰ ਮੰਗ ਪੱਤਰ
Advertisement

ਪੱਤਰ ਪ੍ਰੇਰਕ
ਮਾਨਸਾ, 1 ਸਤੰਬਰ
ਰਾਸ਼ਟਰੀ ਪਛੜਾ ਵਰਗ ਮੋਰਚਾ ਵੱਲੋਂ ਚਲਾਏ ਜਾ ਰਹੇ ਅੰਦੋਲਨ ਤਹਿਤ ਓ.ਬੀ.ਸੀ. ਫੈੱਡਰੇਸ਼ਨ ਦੇ ਪ੍ਰਧਾਨ ਕੇਵਲ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਡੀਸੀ ਕੁਲਵੰਤ ਸਿੰਘ ਨੂੰ ਸੌਂਪਿਆ ਗਿਆ, ਜਿਸ ਦੌਰਾਨ ਮੰਗ ਕੀਤੀ ਕਿ ਓ.ਬੀ.ਸੀ. ਜਮਾਤ ਦੀ ਜਾਤੀ ਆਧਾਰਤ ਗਿਣਤੀ ਕੀਤੀ ਜਾਵੇ। ਫੈੱਡਰੇਸ਼ਨ ਦੇ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਮਹਿਕਮੇ ਅਤੇ ਪ੍ਰਾਈਵੇਟ ਮਹਿਕਮਿਆਂ ਵਿੱਚ ਜਾਤੀ ਆਧਾਰਤ ਗਿਣਤੀ ਕਰਵਾ ਕੇ ਰਾਖਵਾਂਕਰਨ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਓ.ਬੀ.ਸੀ. ਨੂੰ ਦਿੱਤਾ ਬਜਟ ਆਬਾਦੀ ਮੁਤਾਬਕ ਵਾਧਾ ਹੋਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਸਿੰਘ, ਜਸਵੰਤ ਸਿੰਘ, ਲਾਲ ਚੰਦ ਯਾਦਵ ਤੇ ਲਾਲ ਚੰਦ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement