ਸਿੰਘ ਸਾਹਿਬਾਨ ਨੂੰ ਬਹਾਲ ਕਰਨ ਦੀ ਮੰਗ
07:45 AM Mar 13, 2025 IST
ਧਾਰੀਵਾਲ:
Advertisement
ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੋਹੀ ਨੇ ਦੋਸ਼ ਲਾਇਆ ਕਿ ਸਿੰਘ ਸਾਹਿਬਾਨ ਨੂੰ ਮੁਲਾਜ਼ਮਾਂ ਵਾਂਗ ਬਦਲੀ ਕੀਤੇ ਜਾਣ ਦਾ ਫ਼ੈਸਲਾ ਮੰਦਭਾਗਾ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ। ਬਲਦੇਵ ਸਿੰਘ ਨੇ ਧਾਰਮਿਕ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਨਿਹੰਗ ਸਿੰਘ ਜੱਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਸਰਬੱਤ ਖਾਲਸਾ ਬੁਲਾ ਕੇ 7 ਮਾਰਚ ਦੇ ਫੈਸਲੇ ਨੂੰ ਰੱਦ ਕਰਵਾ ਕੇ ਸਤਿਕਾਰ ਸਹਿਤ ਸਿੰਘ ਸਾਹਿਬਾਨ ਨੂੰ ਮੁੜ ਬਹਾਲ ਕੀਤਾ ਜਾਵੇ। -ਪੱਤਰ ਪ੍ਰੇਰਕ
Advertisement
Advertisement