ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਲ੍ਹ ’ਚ ਬੰਦ ਇਮਰਾਨ ਖ਼ਾਨ ਨੂੰ ਫੌਰੀ ਰਿਹਾਅ ਕਰਨ ਦੀ ਮੰਗ

07:07 AM Jul 03, 2024 IST

ਇਸਲਾਮਾਬਾਦ, 2 ਜੁਲਾਈ
ਸੰਯੁਕਤ ਰਾਸ਼ਟਰ ਵਰਕਿੰਗ ਸਮੂਹ ਨੇ ਵੱਖ ਵੱਖ ਕੇਸਾਂ ਤਹਿਤ ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੌਰੀ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਸਮੂਹ ਨੇ ਕਿਹਾ ਕਿ ਖ਼ਾਨ ਖਿਲਾਫ਼ ਦਰਜ ਕੇਸਾਂ ਵਿਚੋਂ ਘੱਟੋ-ਘੱਟ ਦੋ ਕੇਸ ‘ਸਿਆਸਤ ਤੋਂ ਪ੍ਰੇਰਿਤ’ ਹਨ ਤੇ ਇਨ੍ਹਾਂ ਦਾ ਇਕੋ ਇਕ ਮਕਸਦ ਖ਼ਾਨ ਨੂੰ ਦੇਸ਼ ਦੇ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰਨਾ ਹੈ। ਆਪਹੁਦਰੀਆਂ ਗ੍ਰਿਫ਼ਤਾਰੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱੱਪ ਨੇ ਜਨੇਵਾ ਵਿੱਚ 18-27 ਮਾਰਚ ਤੱਕ ਆਪਣੇ 99ਵੇਂ ਇਜਲਾਸ ਦੌਰਾਨ 71 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਬਾਨੀ ਦੀ ਨਜ਼ਰਬੰਦੀ ਨੂੰ ਲੈ ਕੇ ਆਪਣੀ ਰਾਏ ਰੱਖੀ। ਉਧਰ ਪੀਟੀਆਈ ਨੇ ਯੂਐੱਨ ਵਰਕਿੰਗ ਸਮੂਹ ਦੀ ਰਾਇ ਨੂੰ ‘ਵੱਡੀ’ ਪੇਸ਼ਕਦਮੀ ਕਰਾਰ ਦਿੱਤਾ ਹੈ।
ਸਮੂਹ ਨੇ ਕਿਹਾ ਕਿ ਪਹਿਲਾਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਤੇ ਮਗਰੋਂ ਸਾਈਫਰ ਕੇਸਾਂ ਵਿਚ ਖ਼ਾਨ ਦੀ ਨਜ਼ਰਬੰਦੀ ਤੇ ਮੁਕੱਦਮੇ ਦੀ ਕਾਰਵਾਈ ‘ਸਿਆਸੀ ਤੋਂ ਪ੍ਰੇਰਿਤ’ ਸੀ ਤਾਂ ਕਿ ਉਨ੍ਹਾਂ ਨੂੰ ਸਿਆਸੀ ਪਿੜ ਵਿਚੋਂ ਲਾਂਭੇ ਕੀਤਾ ਜਾ ਸਕੇ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਯੂਐੱਨ ਸਮੂਹ ਦੇ ਹਵਾਲੇ ਨਾਲ ਕਿਹਾ ਕਿ ਖ਼ਾਨ ਨੂੰ ‘ਬਿਨਾਂ ਕਿਸੇ ਕਾਨੂੰਨੀ ਅਧਾਰ’ ਦੇ ਗ੍ਰਿਫ਼ਤਾਰ ਕੀਤਾ ਗਿਆ। ਸਮੂਹ ਨੇ ਕਿਹਾ ਕਿ ਪੀਟੀਆਈ ਮੁਖੀ ਖਿਲਾਫ਼ ਦਰਜ ਕੇਸਾਂ ਦੀ ਅਦਾਲਤੀ ਕਾਰਵਾਈ ਵਿਚ ਕਈ ਕਾਨੂੰਨੀ ਖਾਮੀਆਂ ਤੇ ਬੇਨੇਮੀਆਂ ਸਨ ਜਿਸ ਕਰਕੇ ਉਹ ਆਪਣੀ ਰਾਇ ਰੱਖ ਰਹੇ ਸਨ ਕਿ ਕੀ ਖਾਨ ਦੀ ਗ੍ਰਿਫ਼ਤਾਰੀ ਆਪਹੁਦਰੀ ਸੀ। ਸਮੂਹ ਨੇ ਕਿਹਾ, ‘‘ਖ਼ਾਨ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ ਤੇ ਜਾਪਦਾ ਸੀ ਕਿ ਉਨ੍ਹਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਇਹ ਸਭ ਕੁਝ ਕੀਤਾ ਗਿਆ। ਲਿਹਾਜ਼ਾ ਸ਼ੁਰੂ ਤੋਂ ਹੀ ਮੁਕੱਦਮੇ ਦਾ ਕੋਈ ਕਾਨੂੰਨ ਅਧਾਰ ਨਹੀਂ ਸੀ।’’ -ਪੀਟੀਆਈ

Advertisement

Advertisement
Advertisement