For the best experience, open
https://m.punjabitribuneonline.com
on your mobile browser.
Advertisement

ਡੀਏਪੀ ਖਾਦ ਛੇਤੀ ਜਾਰੀ ਕਰਨ ਦੀ ਮੰਗ

07:22 AM Oct 05, 2024 IST
ਡੀਏਪੀ ਖਾਦ ਛੇਤੀ ਜਾਰੀ ਕਰਨ ਦੀ ਮੰਗ
ਮੀਟਿੰਗ ਦੌਰਾਨ ਪਾਸ ਕੀਤੇ ਮਤੇ ਦਿਖਾਉਂਦੇ ਹੋਏ ਕਿਸਾਨ ਆਗੂ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 4 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਬਜਾਈ ਸ਼ੁਰੂ ਹੋਣ ਵਾਲੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਤੋਟ ਨਹੀਂ ਆਉਣੀ ਚਾਹੀਦੀ ਅਤੇ ਸਰਕਾਰ ਨੂੰ ਇਸ ਦਾ ਜਲਦੀ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੌਰਾਨ ਬੀਕੇਯੂ (ਰਾਜੇਵਾਲ) ਦੇ ਕਾਰਕੁਨਾਂ ਦੀ ਹਾਜ਼ਰੀ ਵਿੱਚ ਕਾਰਵਾਈ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਮੰਡਿਆਂ ਵਿੱਚ ਪਹੁੰਚ ਚੁੱਕੀ ਹੈ ਪਰ ਕੋਈ ਖ਼ਰੀਦ ਇੰਸਪੈਕਟਰ ਜਾਂ ਸ਼ੈੱਲਰ ਮਾਲਕ ਨਹੀਂ ਪਹੁੰਚ ਰਿਹਾ ਜਿਸ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਜੀਰੀ ਦੀ ਪਰਾਲੀ ਹੈ ਉਸਦਾ ਪ੍ਰਬੰਧ ਵੀ ਸਰਕਾਰ ਕਰੇ ਤਾਂ ਕਿ ਕਿਸਾਨ ਪਰਾਲੀ ਦੀ ਰਹਿਣ ਖੂੰਦ ਨੂੰ ਅੱਗ ਨਾ ਲਾਉਣ ਅਤੇ ਹਵਾ ਦੀ ਗੁਣਵੱਤਾ ਵੀ ਬਣੀ ਰਹੇ। ਕਿਸਾਨ ਆਗੂ ਨੇ ਕਿਹਾ ਕਿ 5 ਅਕਤੂਬਰ ਨੂੰ ‘ਆਪ’ ਦੇ ਹਲਕਾ ਇੰਚਾਰਜਾਂ, ਵਿਧਾਇਕਾਂ ਜਾਂ ਮੰਤਰੀਆਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਸ ਮੌਕ ਹਰਵਿੰਦਰ ਸਿੰਘ ਸਕੱਤਰ, ਸੈਕਟਰੀ ਗਮਦੂਰ ਸਿੰਘ ਘੋੜੇਨਬ, ਜੰਟਾ ਸਿੰਘ, ਬੰਤ ਸਿੰਘ, ਮਿੱਠੂ ਰਾਮ, ਭੁਪਿੰਦਰ ਸਿੰਘ, ਜਗਦੇਵ ਸਿੰਘ, ਲੀਲਾ ਸਿੰਘ, ਨਾਜਰ ਸਿੰਘ ਰਾਮਗੜ੍ਹ, ਛੱਜੂ ਸਿੰਘ ਸੰਗਤਪੁਰਾ, ਮਹਿੰਦਰ ਸਿੰਘ ਕੋਟੜਾ ਆਦਿ ਕਿਸਾਨ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement