Delhi poll: ਕਾਂਗਰਸ ਵੱਲੋਂ 26 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
11:11 PM Dec 24, 2024 IST
Advertisement
ਨਵੀ ਦਿੱਲੀ, 24 ਦਸੰਬਰ
ਕਾਂਗਰਸ ਨੇ ਦਿੱਲੀ ਅਸੈਂਬਲੀ ਚੋਣਾਂ ਲਈ 26 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਆਸਿਮ ਖ਼ਾਨ ਨੂੰ ਮਟੀਆ ਮਹਿਲ ਤੇ ਦੇਵੇਂਦਰ ਸ਼ਹਿਰਾਵਤ ਨੂੰ ਬਿਜਵਾਸਨ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਇਹ ਦੋਵੇਂ ‘ਆਪ’ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਫਰਹਾਦ ਸੂਰੀ ਨੂੰ ਜੰਗਪੁਰਾ ਹਲਕੇ ਤੋਂ ‘ਆਪ’ ਆਗੂ ਮਨੀਸ਼ ਸਿਸੋਦੀਆ ਖਿਲਾਫ ਮੈਦਾਨ ’ਚ ਉਤਾਰਿਆ ਗਿਆ ਹੈ। ਹਾਜੀ ਇਸ਼ਰਾਕ ਖ਼ਾਨ ਨੂੰ ਬਾਬਰਪੁਰ ਤੇ ਰਾਜੇਸ਼ ਲਿਲੋਠੀਆ ਨੂੰ ਸੀਮਾਪੁਰੀ ਤੋਂ ਟਿਕਟ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਕਾਂਗਰਸ ਨੇ 12 ਦਸੰਬਰ ਨੂੰ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਦਾ ਨਾਂ ਪ੍ਰਮੁੱਖ ਸੀ। -ਪੀਟੀਆਈ
Advertisement
Advertisement
Advertisement