Delhi News: ਦਿੱਲੀ ਵਿਚ ਮੌਸਮ ਦੀ ਸਭ ਤੋਂ ਠੰਢੀ ਸਵੇਰ ਦਰਜ
02:35 PM Dec 11, 2024 IST
Advertisement
ਨਵੀਂ ਦਿੱਲੀ, 11 ਦਸੰਬਰ
Advertisement
ਕੌਮੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ ਨੂੰ ਇਸ ਸਰਦੀਆਂ ਦੇ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ, ਪਿਛਲੇ ਦਿਨ ਦੇ 8 ਡਿਗਰੀ ਸੈਲਸੀਅਸ ਦੇ ਮੁਕਾਬਲੇ ਪਾਰਾ ਤੇਜ਼ੀ ਨਾਲ ਡਿੱਗ ਕੇ 4.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ "ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਇਸ ਸਰਦੀਆਂ ਦੇ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਹੈ।
Advertisement
ਪਿਛਲੇ ਸਾਲ 15 ਦਸੰਬਰ ਨੂੰ ਵੀ ਇਹੀ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।"
ਇਸ ਦੌਰਾਨ ਬੁੱਧਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਰਹੀ, ਭਾਵੇਂ ਰੀਡਿੰਗ ਮੱਧਮ ਸੀਮਾ ਦੇ ਨੇੜੇ ਸੀ। ਸ਼ਹਿਰ ਦਾ AQI ਸਵੇਰੇ 8 ਵਜੇ 207 ਸੀ, ਜੋ ਇਕ ਦਿਨ ਪਹਿਲਾਂ ਰਿਕਾਰਡ ਕੀਤੇ 223 ਨਾਲੋਂ ਘੱਟ ਸੀ। ਪੀਟੀਆਈ
Advertisement