ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਨੀ ਤੇ ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਦਿੱਲੀ ਕੈਫੇ ਦੇ ਮਾਲਕ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ, ਦਿਲ ਦਾ ਦਰਦ ਬਿਆਨ ਕੀਤਾ

12:27 AM Jan 03, 2025 IST
ਫੋਟੋ: ਸੋਸ਼ਲ ਮੀਡੀਆ/ਐਕਸ

ਨਵੀਂ ਦਿੱਲੀ, 2 ਜਨਵਰੀ
Puneet Khurana Suicide Case : ਦਿੱਲੀ ਦੇ ਕੈਫੇ ਮਾਲਕ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਰਿਕਾਰਡ ਕੀਤੇ ਵੀਡੀਓ ਵਿਚ ਆਪਣੀ ਪਤਨੀ ਤੇ ਸਹੁਰਿਆਂ ਉੱਤੇ ‘ਤੰਗ ਪ੍ਰੇਸ਼ਾਨ’ ਕਰਨ ਦਾ ਦੋਸ਼ ਲਾਇਆ ਹੈ। ਕੈਫੇ ਮਾਲਕ ਨੇ ਉਨ੍ਹਾਂ ਉੱਤੇ ਅਦਾਲਤੀ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਵੀ ਦੋਸ਼ ਲਾਇਆ ਹੈ। ਪੁਨੀਤ ਖੁਰਾਨਾ ਨੇ ਮੰਗਲਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮਾਡਨ ਟਾਊਨ ਇਲਾਕੇ ਵਿਚਲੇ ਆਪਣੇ ਘਰ ’ਚ ਪੱਖੇ ਨਾਲ ਫਾਹਾ ਲੈ ਲਿਆ ਸੀ। ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਪੁਨੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਤਨੀ ਤੇ ਸਹੁਰਿਆਂ ਉੱਤੇ ਪੁਨੀਤ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਨੀਤ ਨੇ ਫਾਹਾ ਲੈਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਵਿਚ 54 ਮਿੰਟ ਦਾ ਵੀਡੀਓ ਵੀ ਰਿਕਾਰਡ ਕੀਤਾ ਸੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਦੀ ਛੋਟੀ ਕਲਿੱਪ ਵਿਚ ਪੁਨੀਤ ਇਹ ਕਹਿੰਦਾ ਦਿਸਦਾ ਹੈ ਕਿ ਉਹ ਤਣਾਅ ਵਿਚ ਸੀ ਤੇ ਉਸ ਨੇ ਇਸ ਦੇ ਕਾਰਨ ਵੀ ਦੱਸੇ। ਇਹ ਕਲਿੱਪ ਵੀਰਵਾਰ ਨੂੰ ਸਾਹਮਣੇ ਆਈ ਹੈ, ਜਿਸ ਨੂੰ ਪੁਲੀਸ ਹੁਣ ਜਾਂਚ ਦਾ ਹਿੱਸਾ ਬਣਾਏਗੀ। ਪੁਨੀਤ ਨੇ ਕਿਹਾ, ‘‘ਮੈਂ ਆਪਣਾ ਆਖਰੀ ਬਿਆਨ ਦਰਜ ਕਰ ਰਿਹਾ ਹਾਂ। ਮੈਂ ਖ਼ੁਦਕੁਸ਼ੀ ਕਰਨ ਲੱਗਾ ਹਾਂ, ਕਿਉਂਕਿ ਮੇਰੇ ਸਹੁਰੇ ਤੇ ਮੇਰੀ ਪਤਨੀ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਅਸੀਂ ਪਹਿਲਾਂ ਹੀ ਆਪਸੀ ਰਜ਼ਾਮੰਦੀ ਨਾਲ ਤਲਾਕ ਲਈ ਅਰਜ਼ੀ ਦੇ ਚੁੱਕੇ ਹਾਂ ਤੇ ਕੁਝ ਸ਼ਰਤਾਂ ਨਾਲ ਅਦਾਲਤ ਵਿਚ ਦਸਤਖ਼ਤ ਵੀ ਕਰ ਦਿੱਤੇ ਹਨ।
ਪੁਨੀਸ ਨੇ ਕਿਹਾ, ‘‘ਅਸੀਂ ਘੱਟੋ-ਘੱਟ ਅਦਾਲਤ ਦਾ ਸਨਮਾਨ ਕਰਨ ਤੇ 180 ਦਿਨਾਂ ਦੇ ਅਰਸੇ ਅੰਦਰ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਪਹਿਲਾਂ ਹੀ 90 ਦਿਨ ਲੰਘ ਚੁੱਕੇ ਹਨ। 90 ਦਿਨ ਹੋਰ ਲੰਘਣ ਵਾਲੇ ਹਨ। ਮੇਰੇ ਸਹੁਰੇ ਤੇ ਪਤਨੀ, ਮੇਰੇ ਉੱਤੇ ਨਵੀਆਂ ਸ਼ਰਤਾਂ ਨਾਲ ਦਬਾਅ ਬਣਾ ਰਹੇ ਹਨ, ਜੋ ਮੇਰੇ ਵੱਸੋਂ ਬਾਹਰ ਹੈ। ਉਨ੍ਹਾਂ ਹੋਰ 10 ਲੱਖ ਰੁਪਏ ਮੰਗੇ ਹਨ ਤੇ ਮੈਂ ਇਹ ਦੇਣ ਤੋਂ ਅਸਮਰੱਥ ਹਾਂ। ਮੈਂ ਆਪਣੇ ਮਾਤਾ-ਪਿਤਾ ਤੋਂ ਨਹੀਂ ਮੰਗ ਸਕਦਾ, ਕਿਉੁਂਕਿ ਉਹ ਮੇਰੇ ਕਰਕੇ ਪਹਿਲਾਂ ਹੀ ਬਹੁਤ ਕੁਝ ਝੱਲ ਚੁੱਕੇ ਹਨ।” ਪੁਲੀਸ ਸੂਤਰਾਂ ਨੇ ਕਿਹਾ ਕਿ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲੀਸ ਪੁਨੀਤ ਦੀ ਪਤਨੀ ਤੇ ਪਿਤਾ ਨੂੰ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ।
ਉਧਰ ਪੁਨੀਤ ਦੀ ਪਤਨੀ ਤੇ ਸਹੁਰਿਆਂ ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉੱਤਰ-ਪੱਛਮੀ ਦਿੱਲੀ ਦੇ ਡੀਸੀਪੀ ਭੀਸ਼ਮ ਸਿੰਘ ਨੇ ਕਿਹਾ, ‘‘ਪੁਨੀਤ ਦੇ ਪਿਤਾ ਤ੍ਰਿਲੋਕਨਾਥ ਨੇ ਉਸ ਦਾ (ਪੁਨੀਤ) ਦਾ ਮੋਬਾਈਨ ਫੋਨ ਤੇ ਹੋਰ ਸਬੰਧਤ ਸਾਮਾਨ ਪੇਸ਼ ਕੀਤਾ ਹੈ...ਜਿਸ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।’’ ਮਾਡਲ ਟਾਊਨ ਦੇ ਐੱਸਪੀ ਰੋਹਿਤ ਗੁਪਤਾ ਦੀ ਅਗਵਾਈ ਵਾਲੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। -ਪੀਟੀਆਈ

Advertisement

Advertisement